ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਸਮਾਧਾਨ 2025 ਬਿਜਨਸ ਪਲਾਨ ਮੁਕਾਬਲਾ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2025:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ, ਬਠਿੰਡਾ ਦੇ ਯੂਨੀਵਰਸਟੀ ਬਿਜ਼ਨਸ ਸਕੂਲ ਵੱਲੋਂ ਵਿਦਿਆਰਥੀਆਂ ਵਿੱਚ ਨਵੀਨਤਾ, ਰਚਨਾਤਮਕਤਾ ਅਤੇ ਉਦਮੀ ਸੋਚ ਨੂੰ ਉਤਸ਼ਾਹਿਤ ਕਰਨ ਲਈ ‘ਸਮਾਧਾਨ 2025’ ਬਿਜ਼ਨਸ ਪਲਾਨ ਮੁਕਾਬਲੇ ਦਾ ਸ਼ਾਨਦਾਰ ਸਫਲਤਾਪੂਰਵਕ ਕਰਵਾਇਆ ਗਿਆ।
ਇਸ ਮੁਕਾਬਲੇ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ 75 ਪ੍ਰਵੇਸ਼ ਪ੍ਰਾਪਤ ਹੋਏ। ਪਹਿਲੇ ਚਰਣ ਦੀ ਚੋਣ ਪ੍ਰਕਿਰਿਆ ਤੋਂ ਬਾਅਦ 30 ਵਧੀਆ ਬਿਜ਼ਨਸ ਆਈਡੀਆਂ ਨੂੰ ਫਾਈਨਲ ਪ੍ਰਸਤੁਤੀ ਲਈ ਚੁਣਿਆ ਗਿਆ।
ਸਖ਼ਤ ਮੁਲਾਂਕਣ ਤੋਂ ਬਾਅਦ, ਯੂਨੀਵਰਸਟੀ ਆਫ਼ ਜੰਮੂ ਦੀ ਟੀਮ ‘ਅਗ੍ਰਿਵਿਮਾਨ’ ਨੇ ਆਪਣੇ ਸ਼ਾਨਦਾਰ ਬਿਜ਼ਨਸ ਕਾਂਸੈਪਟ ਲਈ ਪਹਿਲਾ ਇਨਾਮ ਜਿੱਤਿਆ। ਨੇਹੁ (ਸ਼ਿਲੋਂਗ) ਦੀ ‘ਪਾਈਨ ਕਿੰਡਲ’ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸਿੰਬਾਇਓਸਿਸ ਯੂਨੀਵਰਸਟੀ, ਪੁਣੇ ਅਤੇ ਕ੍ਰਿਸਟ ਯੂਨੀਵਰਸਟੀ, ਬੈਂਗਲੁਰੂ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਤੀਜਾ ਇਨਾਮ ਜਿੱਤਿਆ।
ਸਮਾਧਾਨ 2025 ਵਿਦਿਆਰਥੀਆਂ ਵਿੱਚ ਉਦਮੀ ਕਾਬਲੀਅਤ ਅਤੇ ਪ੍ਰਯੋਗਿਕ ਬਿਜ਼ਨਸ ਸਮਝ ਨੂੰ ਉਭਾਰਨ ਵਾਲਾ ਇੱਕ ਪ੍ਰੇਰਣਾਦਾਇਕ ਮੰਚ ਸਾਬਤ ਹੋਇਆ।
ਜੱਜਾਂ ਦੇ ਮਾਣਯੋਗ ਪੈਨਲ—ਡਾ. ਲੋਕੇਸ਼ ਜਿੰਦਲ (ਜਵਾਹਰ ਲਾਲ ਨੇਹਰੂ ਯੂਨੀਵਰਸਟੀ), ਡਾ. ਅਨੁਰਾਧਾ ਜੈਨ (ਡਾਇਰੈਕਟਰ, ਵਿਵੇਕਾਨੰਦ ਇੰਸਟੀਟਿਉਟ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਦਿੱਲੀ) ਅਤੇ ਸ਼੍ਰੀ ਵਿਕਾਸ ਗਰਗ (ਐਮ.ਡੀ., ਬੈਫਲਸੋਲ ਟੈਕਨੋਲੋਜੀਜ਼)—ਨੇ ਫਾਈਨਲਿਸਟ ਟੀਮਾਂ ਦਾ ਮੁਲਾਂਕਣ ਕੀਤਾ ਅਤੇ ਉਨ੍ਹਾਂ ਦੀ ਸਿਖਲਾਈ ਨੂੰ ਨਿਖਾਰਨ ਲਈ ਕੀਮਤੀ ਸੁਝਾਅ ਦਿੱਤੇ।
ਮੁਕਾਬਲੇ ਦਾ ਉਦਘਾਟਨ ਪ੍ਰੋ. ਸੰਜੀਵ ਕੁਮਾਰ ਸ਼ਰਮਾ, ਵਾਈਸ ਚਾਂਸਲਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੇ ਨਵੇਂ ਵਿਚਾਰਾਂ ਦੀ ਸਰਾਹਨਾ ਕੀਤੀ ਅਤੇ ਯੋਗ ਟੀਮਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ। ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਅਨੁਭਵੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਲਈ ਅਜਿਹੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ।
ਪ੍ਰੋ. (ਡਾ.) ਆਸ਼ਿਸ਼ ਬਾਲਦੀ, ਡਾਇਰੈਕਟਰ (ਆਈ.ਕਿਊ.ਏ.ਸੀ.), ਨੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਆਧੁਨਿਕ ਸਿੱਖਿਆ ਵਿੱਚ ਉਦਮਿਤਾ ਦੀ ਵਧਦੀ ਮਹੱਤਤਾ ਉਤੇ ਰੌਸ਼ਨੀ ਪਾਈ।