ਬਰਸਾਤ ਕਾਰਨ ਡਿੱਗੀ ਪੋਲਟੀ ਫਾਰਮ ਦੀ ਛੱਤ, 6000 ਚੂਚੇ ਮਰੇ. ਲੱਖਾਂ ਦਾ ਨੁਕਸਾਨ
ਪੀੜਤ ਦੇ ਹੱਕ ਵਿੱਚ ਪਹੁੰਚੇ ਕਿਸਾਨ ਆਗੂਆਂ ਨੇ ਕਿਸਾਨ ਲਈ ਕੀਤੀ ਸਰਕਾਰੀ ਸਹਾਇਤਾ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ : ਫਤਿਹਗੜ ਚੂੜੀਆਂ ਨਜਦੀਕ ਪਿੰਡ ਲੰਗਰਵਾਲ ਵਿਖੇ ਉਸ ਵੇਲੇ ਮੌਹੋਲ ਗਮਗੀਨ ਅਤੇ ਦੁਖਦਾਈ ਹੋ ਗਿਆ ਜੱਦੋਂ ਇੱਕ ਕਿਸਾਨ ਸੁਖਬੀਰ ਸਿੰਘ ਵੱਲੋਂ ਪਾਇਆ ਗਿਆ ਪੋਲਟਰੀ ਫਾਰਮ ਵਾਲਾ ਸ਼ੈਡ ਬਰਸਾਤ ਕਾਰਨ ਡਿਗ ਕੇ ਢਹਿ ਢੇਰੀ ਹੋ ਗਿਆ ਜਿਸ ਨਾਲ 6 ਹਜਾਰ ਤੋਂ ਵੱਧ ਛੋਟੇ ਚੂਚੇ ਮਲਬੇ ਹੇਠਾਂ ਆਉਂਣ ਨਾਲ ਮਾਰੇ ਗਏ। ਇਸ ਸਬੰਧੀ ਪੀੜਤ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਜਿਆਦਾ ਮੀਂਹ ਪੈਣ ਕਾਰਨ ਉਸ ਦਾ ਦੌ ਮੰਜਿਲਾ ਮੁਰਗੀਖਾਨੇ ਦਾ ਸ਼ੈਡ ਅਚਾਨਕ ਡਿੱਗ ਪਿਆ ਜਿਸ ਨਾਲ ਮਲਬੇ ਹੇਠਾਂ ਆਉਂਣ ਨਾਲ 6 ਹਜਾਰ ਤੋਂ ਵੱਧ ਛੋਟੇ ਚੂਚਿਆਂ ਦੀ ਮੌਤ ਹੋ ਗਈ ਹੈ ਜਿਸ ਨਾਲ ਉਸ ਦਾ 20 ਲੱਖ ਦਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਸਨ ਕੋਲੋਂ ਮੰਗ ਕਰਦਿਆਂ ਮੁਆਵਜੇ ਦੀ ਮੰਗ ਕੀਤੀ ਹੈ। ਪੀੜਤ ਕਿਸਾਨ ਦੀ ਸਾਰ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲੱਖਵਿੰਦਰ ਸਿੰਘ ਮੰਜਿਆਂਵਾਲੀ ਸੁਲੱਖਣ ਸਿੰਘ ਗੁਰਮੀਤ ਸਿੰਘ ਰਮੇਸ਼ ਸਿੰਘ ਪ੍ਰਕਾਸ਼ ਸਿੰਘ ਆਪਣੀ ਟੀਮ ਨਾਲ ਪਹੁੰਚੇ ਜਿੱਥੇ ਉਨਾਂ ਨੇ ਸਰਕਾਰ ਕੋੋਲੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਸੁਖਬੀਰ ਸਿੰਘ ਨੂੰ ਉਸ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਇਸ ਮੋਕੇ ਸਰਪੰਚ ਅਮਨਦੀਪ ਕੌਰ ਹਰਮਨਪ੍ਰੀਤ ਸਿੰਘ ਗੁਰਦੀਪ ਸਿੰਘ ਕੁਲਵਿੰਦਰ ਕੌਰ ਹਰਿੰਦਰ ਕੌਰ ਪ੍ਰਕਾਸ਼ ਸਿੰਘ ਜੋਬਨ ਸਿੰਘ ਲਵਪ੍ਰੀਤ ਸਿੰਘ ਮੌਜੂਦ ਸਨ ਜਿੰਨਾਂ ਨੇ ਸੁਖਬੀਰ ਸਿੰਘ ਦੇ ਨੁਕਸਾਨ ਭਰਪਾਈ ਕਰਨ ਦੀ ਮੰਗ ਕੀਤੀ ਹੈ।