ਪੈਨਸ਼ਨਰਾਂ ਵਲੋਂ ਭੁੱਖ ਹੜਤਾਲ ਕਰਕੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ
*ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 8, 13 ਅਤੇ 18 ਫਰਵਰੀ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਲਈ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*
*ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਚਾਰ ਦਿਨਾ ਰੋਸ ਪ੍ਰਦਰਸ਼ਨ ਲਈ ਤਿਆਰ ਰਹਿਣ ਦਾ ਸੱਦਾ*
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 07 ਫਰਵਰੀ,2025
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੈਨਸ਼ਨਰਾਂ ਵਲੋਂ ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਜੀਤ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ 11 ਪੈਨਸ਼ਨਰਾਂ ਦੇ ਜਥੇ ਵਲੋਂ ਭੁੱਖ ਹੜਤਾਲ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ, ਵਿੱਤ ਮੰਤਰੀ, ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਵਿੱਤ ਦੇ ਨਾਂ ਮੰਗ ਪੱਤਰ ਦਿੱਤੇ ਗਏ। ਭੁੱਖ ਹੜਤਾਲੀ ਪੈਨਸ਼ਨਰਾਂ ਵਿੱਚ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਸੋਹਣ ਸਿੰਘ, ਜਸਵੀਰ ਮੋਰੋਂ, ਜੋਗਾ ਸਿੰਘ, ਹਰਭਜਨ ਸਿੰਘ, ਰਾਮ ਪਾਲ, ਰਾਮ ਲਾਲ, ਦੇਸ ਰਾਜ ਬੱਜੋਂ, ਰਛਪਾਲ ਸਿੰਘ ਅਤੇ ਗੁਰਦਿਆਲ ਸਿੰਘ ਸ਼ਾਮਿਲ ਸਨ।
ਇਸ ਸਮੇਂ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੋਗਾ ਸਿੰਘ, ਸੋਮ ਲਾਲ ਤੱਕਲਾ, ਰਾਵਲ ਸਿੰਘ, ਹਰਭਜਨ ਸਿੰਘ ਭਾਵੜਾ, ਵਰਿੰਦਰ ਕੁਮਾਰ ਆਦਿ ਨੇ ਸਾਲਾਂ ਤੋਂ ਲਟਕਦੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਸੰਘਰਸ਼ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨ, ਜਮਹੂਰੀਅਤ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਜਿਕਰ ਕਰਦਿਆਂ 01 ਜਨਵਰੀ 2016 ਤੋਂ 113% ਮਹਿੰਗਾਈ ਭੱਤਾ ਜੋੜ ਕੇ 2.45 ਗੁਣਾਂਕ ਦੀ ਥਾਂ 125% ਮਹਿੰਗਾਈ ਭੱਤਾ ਜੋੜ ਕੇ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 2.59 ਗੁਣਾਂਕ ਲਾਗੂ ਕਰਕੇ ਪੈਨਸ਼ਨਾਂ ਸੋਧਣ, ਭਾਰਤ ਸਰਕਾਰ ਦੇ ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ 6-7-2017 ਦੇ ਪੱਤਰ ਅਨੁਸਾਰ ਜਾਰੀ ਕੀਤੇ ਟੇਬਲ ਨੂੰ ਆਧਾਰ ਮੰਨਕੇ ਨੋਸ਼ਨਲ ਪੈਨਸ਼ਨ ਫਿਕਸ ਕਰਨ, 1-1-2016 ਤੋਂ 30 ਛੇ 2021 ਤੱਕ ਦਾ ਪੈਨਸ਼ਨ ਦਾ ਬਕਾਇਆ ਅਤੇ 1-1-2016 ਤੋਂ ਪੈਂਡਿੰਗ ਡੀਏ ਦੀਆਂ ਕਿਸ਼ਤਾਂ ਦਾ 31-1-2025 ਤੱਕ 258 ਮਹੀਨੇ ਦਾ ਬਕਾਇਆ ਅਦਾ ਕਰਨ, ਭਾਰਤ ਸਰਕਾਰ ਦੇ ਪੈਟਰਨ ਤੇ 1-7-2023 ਤੋਂ 46%, 1-1-2024 ਤੋਂ 50% ਅਤੇ 1-7-24 ਤੋਂ 53% ਡੀਏ ਦੀ ਅਦਾਇਗੀ ਬਕਾਏ ਸਮੇਤ ਤੁਰੰਤ ਕਰਨ, ਪੈਨਸ਼ਨਰਾਂ ਲਈ ਕੈਸ਼ ਲੈੱਸ ਹੈਲਥ ਸਕੀਮ ਸਾਬਕਾ ਫੌਜੀਆਂ ਵਾਂਗ ਤੁਰੰਤ ਪ੍ਰਵਾਨ ਕਰਨ ਅਤੇ ਬੱਝਵਾਂ ਮੈਡੀਕਲ ਭੱਤਾ 2000 ਰੁਪਏਪ੍ਰਤੀ ਮਹੀਨਾ ਕਰਨ, ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਬਿੱਲ ਜਮਾਂ ਕਰਵਾਉਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਅੰਦਰ ਕਰਨੀ ਯਕੀਨੀ ਬਣਾਉਣ, ਬੁਢਾਪਾ ਭੱਤਾ ਪੈਨਸ਼ਨ ਨੂੰ ਬੇਸਿਕ ਪੈਨਸ਼ਨ ਦਾ ਹਿੱਸਾ ਮੰਨ ਕੇ ਟਰੈਵਲ ਕਨਸੈਸ਼ਨ ਦੀ ਅਦਾਇਗੀ 1-1-2016 ਤੋਂ ਬਕਾਏ ਸਮੇਤ ਤੁਰੰਤ ਕਰਨ, ਪੈਨਸ਼ਨਰਾਂ ਉੱਤੇ ਲਗਾਇਆ ਗਿਆ 200 ਰੁਪਏ ਪ੍ਰਤੀ ਮਹੀਨੇ ਦਾ ਵਿਕਾਸ ਟੈਕਸ ਤੁਰੰਤ ਵਾਪਸ ਲੈਣ, ਪੈਨਸ਼ਨ ਰੀ ਰਿਵੀਜ਼ਨ ਕਰਨ ਦੇ ਅਧਿਕਾਰ ਪੈਨਸ਼ਨ ਸੈਂਕਸ਼ਨਿੰਗ ਅਥਾਰਟੀਜ ਨੂੰ ਦੇਣ, ਮਾਨਯੋਗ ਸਰਵ ਉੱਚ ਅਦਾਲਤਾਂ ਉੱਚ ਅਦਾਲਤਾਂ ਦੇ ਫੈਸਲਿਆਂ ਨੂੰ ਤੁਰੰਤ ਜਲਨਲਾਈਜ਼ ਕਰਕੇ ਲਾਗੂ ਕਰਨ ਅਤੇ ਬਜ਼ੁਰਗ ਪੈਨਸ਼ਨਾਂ ਨੂੰ ਵਾਧੂ ਬੇਲੋੜੀ ਪਰੇਸ਼ਾਨੀ ਤੋਂ ਬਚਾਉਣ ਆਦਿ ਦੀ ਮੰਗ ਕੀਤੀ ਗਈ।
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਫੈਸਲੇ ਅਨੁਸਾਰ 8 ਫਰਵਰੀ ਨੂੰ ਬੰਗਾ ਹਲਕੇ ਦੇ ਵਿਧਾਇਕ ਸੁਖਵਿੰਦਰ ਸੁਖੀ ਨੂੰ ਮੰਗ ਪੱਤਰ ਦੇਣ, 13 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਨੂੰ ਮੰਗ ਪੱਤਰ ਦੇਣ ਅਤੇ 18 ਫਰਵਰੀ ਨੂੰ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਦੇ ਐਕਸ਼ਨਾਂ ਵਿੱਚ ਅਤੇ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਚਾਰ ਦਿਨਾਂ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਪੈਨਸ਼ਨਰਾਂ ਨੂੰ ਬਜਟ ਸੈਸ਼ਨ ਦੇ ਐਲਾਨ ਅਨੁਸਾਰ ਤਿਆਰ ਰਹਿਣ ਦੀ ਅਪੀਲ ਕੀਤੀ।
ਇਸ ਸਮੇਂ ਅਵਤਾਰ ਸਿੰਘ, ਪ੍ਰਿੰ ਈਸ਼ਵਰ ਚੰਦਰ, ਚਰਨਜੀਤ, ਅਜੀਤ ਸਿੰਘ, ਤਰਸੇਮ ਲਾਲ, ਅਜੀਤ ਕੁਮਾਰ, ਬਲਬੀਰ ਸਿੰਘ, ਭਜਨ ਲਾਲ, ਦੀਦਾਰ ਸਿੰਘ, ਪੁਸ਼ਪਿੰਦਰ ਕੁਮਾਰ, ਅਜਮੇਰ ਸਿੰਘ, ਪਿਆਰਾ ਸਿੰਘ, ਸ਼ਾਮ ਲਾਲ, ਹਰਦਿਲਜੀਤ ਸਿੰਘ, ਮੇਜਰ ਸਿੰਘ, ਜਗਦੀਸ਼ ਰਾਮ ਆਦਿ ਹਾਜ਼ਰ ਸਨ।