ਪਹਿਲੀ-ਦੂਜੀ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਟ੍ਰੇਨਿੰਗ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਨਵੰਬਰ 2025
ਡਾਇਰੈਕਟਰ ਸਿਖਲਾਈ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀਮਤੀ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਵਰਿੰਦਰ ਕੁਮਾਰ ਡਾਇਟ ਪ੍ਰਿੰਸੀਪਲ ਦੀ ਅਗਵਾਈ ਹੇਠ ਬਲਾਕ ਪੱਧਰੀ ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਤਿੰਨ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾਂ ਕਲਾਂ ਬਲਾਕ ਨਵਾਂ ਸ਼ਹਿਰ ਵਿਖੇ ਸ਼ੁਰੂ ਹੋਈ । ਟ੍ਰੇਨਿੰਗ ਵਿੱਚ ਬਲਾਕ ਮਾਸਟਰ ਗੁਰਦਿਆਲ ਮਾਨ,ਸਪਨਾ ਬੱਸੀ,ਨਾਰੇਸ਼ ਕੁਮਾਰ ਅਤੇ ਕੁਲਦੀਪ ਕੌਰ ਮਾਨ ਵਲੋਂ ਪਹਿਲੇ ਦਿਨ ਪੰਜਾਬੀ ਵਿਸ਼ੇ ਦੀ ਸਮਝ ਅਤੇ ਬੱਚਿਆਂ ਦੀ ਭਾਸ਼ਾ ਵਿੱਚ ਮੁਹਾਰਤ ਪੱਕੀ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜਮਾਤ ਵਿੱਚ ਚਾਰ ਬਲਾਕ ਅਤੇ ਉਨ੍ਹਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬੱਚਿਆਂ ਅੰਦਰ ਭਾਸ਼ਾਦਾ ਵਧੀਆਂ ਵਿਕਾਸ ਅਤੇ ਚੰਗੀ ਸੂਝਬੂਝ ਪੈਦਾ ਹੋ ਸਕਦੀ ਹੈ। ਉਨ੍ਹਾਂ ਛੋਟੇ ਬੱਚਿਆਂ ਨੂੰ ਖੇਡ-ਖੇਡ ਵਿਧੀ ਨਾਲ ਸਿਖਾਉਣ ਉੱਤੇ ਜੋ਼ਰ ਦਿੰਦਿਆਂ ਕਿਹਾ ਇਸ ਵਿਧੀ ਨਾਲ ਬੱਚੇ ਜਲਦੀ ਅਤੇ ਵਧੇਰੇ ਰੁੱਚੀ ਨਾਲ ਸਿੱਖਦਾ ਹੈ ਜਿਸ ਨਾਲ ਕਿ ਬੱਚੇ ਦੇ ਗਿਆਨ ਵਿੱਚ ਚਿਰ ਸਥਾਈ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆਂ ਕਿ ਬੱਚੇ ਨੂੰ ਰੋਜ਼ਾਨਾ ਅਭਿਆਸ ਕਰਵਾਉਣਾ ਅਤੇ ਘਰ ਦਾ ਕੰਮ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚਾ ਦਾ ਘਰ ਪਹੁੰਚਕੇ ਵੀ ਪੜ੍ਹਾਈ ਨਾਲ ਜੁੜਿਆ ਰਹਿ ਸਕੇ। ਇਸ ਤੋਂ ਇਲਾਵਾ ਘਰ ਦੇ ਕੰਮ ਵਿੱਚ ਮਾਪਿਆਂ ਦੀ ਭਾਗੀਦਾਰੀ ਹੋਣੀ ਵੀ ਜ਼ਰੂਰੀ ਹੈ। ਅੱਜ ਦੀ ਟ੍ਰੇਨਿੰਗ ਵਿੱਚ ਬਲਕਾਰ ਚੰਦ ਟ੍ਰੇਨਿੰਗ ਇੰਚਾਰਜ਼ ਹੰਸ ਰਾਜ ਅਤੇ ਬਲਵੀਰ ਕੌਰ ਦੋਵੇ ਸੈਂਟਰ ਹੈੱਡ ਟੀਚਰਜ਼,ਕੰਮਲਜੀਤ ਕੌਰ,ਰੋਮਿਲਾ ਕੁਮਾਰੀ,ਮੋਨਿਕਾ ਗੁਲਾਟੀ,ਵਰਿੰਦਰ ਕੁਮਾਰ,ਕੁਲਵਿੰਦਰ ਕੌਰ,ਨਿਸ਼ਾ,ਅਮਨਦੀਪ ਕੌਰ ਜੋਹਰ,ਕ੍ਰਿਸ਼ਮਾ ਬਾਲੀ,ਸੁਨੀਲ ਦੱਤ,ਪਰਮਜੀਤ ਕੌਰ,ਸੌਰਵ,ਸੁਰਿੰਦਰ ਕੌਰ ਅਤੇ ਭਰਪੂਰ ਆਦਿ ਹਾਜ਼ਰ ਸਨ।