ਡੀਪੂ ਹੋਲਡਰ ਯੂਨੀਅਨ ਨੇ ਕੀਤਾ ਫੂਡ ਸਪਲਾਈ ਦਫਤਰ ਦਾ ਘਿਰਾਓ
ਰੋਹਿਤ ਗੁਪਤਾ
ਗੁਰਦਾਸਪੁਰ : ਡੀਪੂ ਹੋਲਡਰ ਯੂਨੀਅਨ ਵੱਲੋਂ ਪ੍ਰਧਾਨ ਮੋਹਨ ਲਾਲ ਭਾਗੋਕਾਵਾਂ ਦੀ ਅਗਵਾਈ ਵਿੱਚ ਫੂਡ ਸਪਲਾਈ ਦਫਤਰ ਦਾ ਘਿਰਾਉ ਕੀਤਾ ਗਿਆ ਤੇ ਫੂਡ ਸਪਲਾਈ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਡੀਪੂ ਹੋਲਡਰਾਂ ਦਾ ਦੋਸ਼ ਹੈ ਕਿ ਉਹਨਾਂ ਵੱਲੋਂ ਕੀਤੀਆਂ ਗਈਆਂ ਕੇ ਵਾਈ ਸੀ ਦੇ ਪਿਛਲੇ ਕਈ ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤੇ ਗਏ ਹਨ ਤੇ ਉਹਨਾਂ ਦੀ ਕਮਿਸ਼ਨ ਵੀ ਨਹੀਂ ਦਿੱਤੀ । ਉਹਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਜਾਣ ਬੁਝ ਕੇ ਉਹਨਾਂ ਦੀ ਕਮਿਸ਼ਨ ਰੋਕੀ ਗਈ ਹੈ। ਜਦਕਿ ਬਾਕੀ ਜਿਲਿਆਂ ਵਿੱਚ ਸਾਰੇ ਡਿਪੋ ਹੋਲਡਰਾਂ ਦੀ ਬਣਦੀ ਕਮਿਸ਼ਨ ਦੇ ਦਿੱਤੀ ਗਈ ਹੈ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕਮਿਸ਼ਨ ਚੰਡੀਗੜ੍ਹ ਵਾਲੀ ਹੈ ਜਦਕਿ ਜਦੋਂ ਚੰਡੀਗੜ੍ਹ ਜਾ ਕੇ ਉਹ ਪੁੱਛਦੇ ਹਨ ਤਾਂ ਦੱਸਿਆ ਜਾਂਦਾ ਹੈ ਕਿ ਰਿਕਾਰਡ ਗੁਰਦਾਸਪੁਰ ਉਹ ਨਹੀਂ ਆਇਆ ਹੈ।
ਇਸ ਮੌਕੇ ਤੇ ਬੋਲਦਿਆਂ ਹੋਇਆਂ ਡੀਪੂ ਹੋਲਡਰਾਂ ਨੇ ਦੱਸਿਆ ਕਿ ਉਹ ਲਗਾਤਾਰ ਸਰਕਾਰੀ ਰਾਸ਼ਨ ਲੋਕਾਂ ਤੱਕ ਪਹੁੰਚਾ ਰਹੇ ਹਨ ਪਰ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੀ ਕਮਿਸ਼ਨ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ। ਜਿਸ ਦੇ ਚਲਦਿਆਂ ਇਸ ਵਾਰ ਦੀਵਾਲੀ ਦੁਸ਼ਹਿਰਾ ਅਤੇ ਹੋਰ ਤਿਉਹਾਰ ਵੀ ਓ ਠੀਕ ਤਰ੍ਹਾਂ ਨਾਲ ਨਹੀਂ ਮਨਾ ਪਾਏ । ਉਹਨਾਂ ਲਈ ਘਰ ਚਲਾਉਣਾ ਅਤੇ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ ਜਿੱਥੇ ਉਹਨਾਂ ਨੇ ਫੂਡ ਸਪਲਾਈ ਦੇ ਅਧਿਕਾਰੀਆਂ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਾਏ ਨਾਲ ਦਿੱਤੀ ਚੇਤਾਵਨੀ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਤੇ ਸੁਖਜਿੰਦਰ ਸਿੰਘ ਜ਼ਿਲਾ ਖੁਰਾਕ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਇਹਨਾਂ ਦੇ ਖਾਤਿਆਂ ਵਿੱਚ ਡਾਇਰੈਕਟ ਪੇਮਟਾਂ ਕਰਦੀ ਸੀ ਪਰ ਹੁਣ ਸਰਕਾਰ ਨੇ ਖਜਾਨਾ ਦਫਤਰਾਂ ਰਾਹੀਂ ਪੇਮੈਂਟਾਂ ਕਰਨ ਦਾ ਐਲਾਨ ਕਰ ਦਿੱਤਾ ਹੈ ਮੈਂ ਪਰ ਹੁਣੇ ਹੀ ਪੈਡੀ ਸੀਜਨ ਖਤਮ ਹੋਇਆ ਹੈ ਜਿਸ ਕਾਰਨ ਸਾਰੇ ਅਧਿਕਾਰੀ ਉਧਰ ਲੱਗੇ ਹੋਏ ਸਨ ਪਰ ਜਲਦ ਹੀ ਹੁਣ ਇਹਨਾਂ ਦੀਆ ਮੰਗਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਅਤੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।