ਜੰਗਲਾਤ ਕਾਮਿਆਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਚੁਣਿਆ ਵੱਡੇ ਸੰਘਰਸ਼ ਦੀ ਰਸਤਾ
21 ਜੁਲਾਈ ਨੂੰ ਜਿਲ੍ਹਾ ਪੱਧਰੀ ਰੋਸ ਧਰਨਾ,26 ਜੁਲਾਈ ਨੂੰ ਵਣ ਮੰਤਰੀ ਦੇ ਹਲਕੇ ਚ ਰੋਸ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ, 20 ਜੁਲਾਈ 2025: ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406-22-B ਚੰਡੀਗੜ੍ਹ ਨਾਲ ਸਬੰਧਤ ਜੰਗਲਾਤ ਦੇ ਫੀਲਡ ਕਾਮਿਆਂ ਦੀ ਸੰਘਰਸ਼ ਸ਼ੀਲ ਜੱਥੇਬੰਦੀ 'ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ । ਇੱਸ ਮੀਟਿੰਗ ਵਿੱਚ ਜਨਰਲ ਸਕੱਤਰ ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਭਾਗੋਵਾਲ, ਕਵੀ ਕੁਮਾਰ, ਬਲਵਿੰਦਰ ਸਿੰਘ ਤੁੰਗ ਤੋਂ ਇਲਾਵਾ ਜਿਲ੍ਹੇ ਤੋਂ ਹੋਰ ਵੀ ਆਗੂ ਹਾਜਰ ਸਨ ।
ਹਾਜਰ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਜੰਗਲਾਤ ਕਾਮਿਆਂ ਨਾਲ ਕੋਝਾ ਮਜਾਕ ਕਰ ਰਹੀ ਹੈ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ, ਨਰਸਰੀਆਂ ਚੋਂ ਕੰਮ ਘਟਾਇਆ ਜਾ ਰਿਹਾ, ਬਾਰ -ਬਾਰ ਪੱਕੇ ਕਰਨ ਦੇ ਲਾਰੇ ਲਗਾ ਕੇ ਟਾਲ -ਮਟੋਲ ਕੀਤੀ ਜਾ ਰਹੀ ਹੈ । ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਦਾ ਮੈਡੀਕਲ ਤੇ ਪੁਲਿਸ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਰੈਗੂਲਰ ਕਰਨ ਚ ਆਨਾ - ਕਾਨੀ ਕਰ ਰਹੀ ਹੈ। ਇੱਸ ਲਈ ਪੰਜਾਬ ਪੱਧਰੀ ਫੈਸਲੇ ਮੁਤਾਬਿਕ ਦੱਸਿਆ ਕਿ 21 ਜੁਲਾਈ ਨੂੰ ਡੀ.ਐਫ.ਓ. ਗੁਰਦਾਸਪੁਰ ਵਿਖੇ ਰੋਸ ਵਿਖਾਵਾ ਕੀਤਾ ਜਾਵੇਗਾ, ਜੇਕਰ ਫੇਰ ਵੀ ਜੱਥੇਬੰਦੀ ਦੀ ਗੱਲ਼ ਨਹੀਂ ਸੁਣੀ ਜਾਂਦੀ ਤਾਂ, 26 ਜੁਲਾਈ ਨੂੰ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਹਲਕਾ ਭੋਆ ਵਿੱਚ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇ ਗਾ । ਜਿਸ ਦੇ ਨਿਕਲਣ ਵਾਲੇ ਸਾਰੇ ਸਿੱਟਿਆ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ।