ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੋ ਅਧਿਆਪਕ ਟ੍ਰੇਨਿੰਗ ਲਈ ਫਿਨਲੈਂਡ ਜਾਣਗੇ-ਸ਼ਰਮਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 14 ਨਵੰਬਰ 2025
ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਅਧੁਨਿਕ ਸਮੇਂ ਦੀਆਂ ਤਕਨੀਕਾਂ ਨਾਲ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਹਿੱਤ ਪੰਜਾਬ ਦੇ 72 ਅਧਿਆਪਕਾਂ ਨੂੰ ਪੜ੍ਹਾਉਣ ਦੇ ਨਵੇਂ ਤਰੀਕੇ ਸਿੱਖਣ ਲਈ ਯੂਨੀਵਰਸਿਟੀ ਆਫ ਤੁਰਕੂ ਫਿਨਲੈਂਡ ਵਿਖੇ ਦੋ ਹਫਤਿਆਂ ਦੀ ਟ੍ਰੇਨਿੰਗ ਲਈ ਜਾਣਗੇ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਦੋ ਅਧਿਆਪਕ ਮਨਦੀਪ ਕੌਰ ਸੈਂਟਰ ਹੈੱਡ ਟੀਚਰ ਸਪਸ ਰਾਹੋਂ(ਮੁੰਡੇ) ਅਤੇ ਸਤਨਾਮ ਸਿੰਘ ਹੈੱਡ ਟੀਚਰ ਬੱਬਰ ਦਲੀਪ ਸਿੰਘ ਸਪਸ ਗੋਸਲ ਭਾਗ ਲੈਣਗੇ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਮੈਡਮ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਤਿੰਨ ਹਫ਼ਤੇ ਦਾ ਟ੍ਰੇਨਿੰਗ ਪ੍ਰੋਗਰਾਮ ਹੈ,ਜਿਸ ਦੇ ਤਹਿਤ ਇੱਕ ਹਫ਼ਤੇ ਦੀ ਟ੍ਰੇਨਿੰਗ ਮਿਤੀ 27 ਅਕਤੂਬਰ ਤੋਂ 31 ਅਕਤੂਬਰ ਤੱਕ ਚੰਡੀਗੜ੍ਹ ਵਿਖੇ ਹੋ ਚੁੱਕੀ ਹੈ। ਬਾਕੀ ਦੋ ਹਫਤਿਆਂ ਦੀ ਟ੍ਰੇਨਿੰਗ ਪ੍ਰਾਪਤ ਲਈ ਅਧਿਆਪਕ ਮਿਤੀ 17 ਨਵੰਬਰ ਤੋਂ 28 ਨਵੰਬਰ ਤੁਰਕੂ ਯੂਨੀਵਰਸਿਟੀ ਫਿਨਲੈਂਡ ਤੋਂ ਪ੍ਰਾਪਤ ਕਰਨਗੇ। ਉਨ੍ਹਾਂ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆ ਇਸ ਗੱਲ ਦੀ ਵੀ ਆਸ ਪ੍ਰਗਟ ਕੀਤੀ ਕਿ ਅਧਿਆਪਕ ਇਸ ਟ੍ਰੇਨਿੰਗ ਰਾਂਹੀ ਬੱਚਿਆਂ ਨੂੰ ਪੜ੍ਹਾਉਣ ਦੇ ਨਵੇਂ ਢੰਗ ਤਰੀਕੇ ਸਿੱਖ ਕੇ ਬੱਚਿਆਂ ਉੱਤੇ ਲਾਗੂ ਕਰਨਗੇ ਤਾਂ ਬੱਚਿਆਂ ਦੇ ਪੜਾਈ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ।