ਚੰਡੀਗੜ੍ਹ 'ਚ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਨਵਾਂ ਐਕਸ਼ਨ!
ਹਰਸ਼ਬਾਬ ਸਿੱਧੂ
ਚੰਡੀਗੜ੍ਹ, 18 ਨਵੰਬਰ 2025:
ਚੰਡੀਗੜ੍ਹ ਮੁਨਿਸਪਲ ਕਾਰਪੋਰੇਸ਼ਨ ਨੇ ਸ਼ਹਿਰ ਵਿੱਚ ਪਬਲਿਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਵਿਲੱਖਣ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ। ਹੁਣ ਜਿਹੜਾ ਵੀ ਵਿਅਕਤੀ ਕੂੜਾ ਸੁੱਟਦਾ ਫੜਿਆ ਜਾਵੇਗਾ, ਉਸਦੇ ਘਰ ਦੇ ਦਰਵਾਜ਼ੇ ‘ਤੇ ਢੋਲ ਵੱਜਾ ਕੇ ਉਸਨੂੰ ਅਸਲੀਅਤ ਦਿਖਾਈ ਜਾਵੇਗੀ। ਐਰੀਆ ਇੰਸਪੈਕਟਰ ਵੱਲੋਂ ਤਸਦੀਕ ਤੋ ਇਲਾਵਾ, ਇੱਥੇ ਕੂੜਾ ਸੁੱਟਣ ਵਾਲਿਆਂ ਲਈ ਚਲਾਨ ਵੀ ਜਾਰੀ ਕੀਤੇ ਜਾਣਗੇ। ਨਾਗਰਿਕਾਂ ਨੂੰ ਕੂੜਾ ਸੁੱਟਣ ਦੀਆਂ ਤਸਵੀਰਾਂ ਮਿਉਂਸਪਲ ਕੋਰਪੋਰੇਸ਼ਨ ਐਪ ਤੇ ਅੱਪਲੋਡ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕੇ।
ਮਨੀਮਾਜਰਾ ਵਿੱਚ ਸੋਮਵਾਰ ਨੂੰ ਦੋ ਪਰਿਵਾਰਾਂ ਨੂੰ ਅਜਿਹਾ ਉਚੇ-ਸਫ਼ੇਦ ਸੁਬਹ ਦਾ ਸਤਿਕਾਰ ਮਿਲਿਆ, ਜਦੋਂ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਘਰਾਂ ਦੇ ਬਾਹਰ ਢੋਲ-ਨਗਾਰੇ ਲੈ ਕੇ ਪਹੁੰਚੇ—ਸੈਲਿਬ੍ਰੇਸ਼ਨ ਲਈ ਨਹੀਂ, ਬਲਕਿ ਉਹਨਾਂ ਵੱਲੋਂ ਜਨਤਕ ਥਾਂ ‘ਤੇ ਸੁੱਟਿਆ ਕੂੜਾ ਵਾਪਸ ਦੇਣ ਅਤੇ ਹਰੇਕ ਨੂੰ ₹13,401 ਦਾ ਚਲਾਨ ਸੌਂਪਣ ਲਈ।