ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਕਲਾਸ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ*
*ਸੁਖਮਨਦੀਪ ਕੌਰ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ*
ਬਾਬੂਸ਼ਾਹੀ ਬਿਊਰੋ
ਬੰਗਾ 15 ਮਈ () ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਕਲਾਸ 10+2 ਦੇ ਆਰਟਸ, ਕਾਮਰਸ, ਸਾਇੰਸ ਗੁਰੱਪਾਂ (ਨਾਨ ਮੈਡੀਕਲ ਅਤੇ ਮੈਡੀਕਲ) ਸ਼ੈਸ਼ਨ 2025-26 ਦਾ ਨਤੀਜਾ 100% ਫੀਸਦੀ ਰਿਹਾ ਹੈ । ਕਾਮਰਸ ਗੁਰੱਪ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ 97% ਅੰਕ ਪ੍ਰਾਪਤ ਕਰਕੇ ਆਲ ਉਵਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 10+2 ਕਲਾਸ ਦੇ ਸਾਇੰਸ ਗੁਰੱਪ ਵਿੱਚੋਂ ਪਹਿਲਾ ਸਥਾਨ ਹਰਲੀਨ ਕੌਰ ਪੁੱਤਰੀ ਕੁਲਦੀਪ ਸਿੰਘ-ਬਲਵਿੰਦਰ ਕੌਰ ਪਿੰਡ ਘੁੰਮਣ ਨੇ 91.2% ਅੰਕਾਂ ਨਾਲ ਪਹਿਲਾ ਸਥਾਨ, ਨਵਦੀਪ ਬੈਂਸ ਪੁੱਤਰ ਮੱਖਣ ਬੈਂਸ- ਸੋਨੀਆ ਪਿੰਡ ਚੱਕ ਗੁਰੂ ਨੇ 91% ਅੰਕਾਂ ਨਾਲ ਦੂਜਾ ਸਥਾਨ ਅਤੇ ਤੀਜਾ ਸਥਾਨ ਅੰਕਿਤਾ ਸ਼ਰਮਾ ਪੁੱਤਰੀ ਹਰਦੀਪ ਰਾਏ- ਮਨੀਸ਼ਾ ਬੰਗਾ ਨੇ 90% ਅੰਕ ਹਾਸਲ ਕਰਕੇ ਕੀਤਾ ।
ਜਦੋਂ ਕਿ ਕਾਮਰਸ ਗਰੁੱਪ ਵਿਚ ਸੁਖਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ-ਸੰਦੀਪ ਕੌਰ ਪਿੰਡ ਬਾਹੜ ਮਜਾਰਾ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਾਨਵ ਸਰੋਆ ਪੁੱਤਰ ਚਰਨਜੀਤ ਕੁਮਾਰ ਸਰੋਆ-ਸ੍ਰੀਮਤੀ ਕੁਲਵਿੰਦਰ ਕੌਰ ਪਿੰਡ ਚੱਕ-ਗੁਰੂ ਨੇ 94% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤੀਜਾ ਸਥਾਨ ਸੁਖਮਨ ਕੌਰ ਪੁੱਤਰੀ ਹਰਦੀਪ ਸਿੰਘ-ਸਰਬਜੀਤ ਕੌਰ ਪਿੰਡ ਕੱਟ ਨੇ 93 %ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਨਿਧੀ ਪੁੱਤਰੀ ਸੂਰਜ ਕੁਮਾਰ-ਆਸ਼ਾ ਰਾਣੀ ਪਿੰਡ ਝੰਡੇਰ ਕਲਾਂ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਹਰਲੀਨ ਕੌਰ ਪੁੱਤਰੀ ਮਨਦੀਪ ਸਿੰਘ-ਪਰਪਿੰਦਰ ਕੌਰ ਪਿੰਡ ਭਰੋਲੀ ਨੇ 89.2% ਅੰਕਾਂ ਨਾਲ ਅਤੇ ਤੀਜਾ ਸਥਾਨ ਇੰਦਰਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ- ਜਸਵੀਰ ਕੌਰ ਪਿੰਡ ਘੁੰਮਣ ਨੇ 88%ਅੰਕ ਪ੍ਰਾਪਤ ਕਰਕੇ ਕੀਤਾ ।
ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੈਸ਼ਨ 2025-26 ਵਿਚ 10+2 ਕਲਾਸ ਦੇ 122 ਵਿੱਚੋਂ 48 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ । ਜਦ ਕਿ ਵਿਸ਼ਿਆ ਅਨੁਸਾਰ ਪੰਜਾਬੀ ਵਿਸ਼ੇ ਵਿੱਚੋਂ 100, ਪੇਂਟਿੰਗ ਵਿੱਚੋਂ 100, ਅੰਗਰੇਜ਼ੀ ਵਿੱਚੋਂ 98, ਮਨੋਵਿਗਿਆਨ ਵਿੱਚੋਂ 98, ਬਿਜ਼ਨਿਸ ਸਟੱਡੀ ਵਿੱਚੋਂ 96, ਆਈ ਪੀ ਵਿੱਚੋਂ 96, ਆਈ ਟੀ ਵਿੱਚੋਂ 96, ਅਕਾਊਂਟਟੈਂਸੀ ਵਿੱਚੋਂ 95, ਜੀਵ ਵਿਗਿਆਨ ਵਿੱਚੋਂ 95, ਭੌਤਿਕ ਵਿਗਿਆਨ ਵਿੱਚੋਂ 95, ਰਾਜਨੀਤੀ ਵਿਗਿਆਨ ਵਿੱਚੋਂ 92, ਰਸਾਇਣ ਵਿਗਿਆਨ ਵਿੱਚੋਂ 91, ਸੰਗੀਤ ਵਿੱਚੋਂ 91, ਸਮਾਜ ਸ਼ਾਸਤਰ ਵਿੱਚੋਂ 91 ਅਤੇ ਇਕਨੋਮਿਕਸ ਵਿੱਚੋਂ 90 ਉੱਚ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ।
ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ, ਸਕੂਲ ਪ੍ਰਿੰਸੀਪਲ ਅਤੇ ਡਾਰਿੈਕਟਰ ਸਿੱਖਿਆਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਸਨਮਾਨ ਕਰਕੇ ਹੌਂਸਲਾ ਅਫਜਾਈ ਵੀ ਕੀਤੀ ।
- Download Babushahi App
-
-