ਕਤਲ ਕੇਸ ਵਿੱਚ ਭਗੌੜਾ ਮੁਲਜ਼ਮ ਪਿਸਟਲ ਸਮੇਤ ਗ੍ਰਿਫਤਾਰ
- ਅਦਾਲਤ ਚ ਪੇਸ਼ ਕੀਤਾ ਮਿਲਿਆ ਤਿੰਨ ਦਿਨ ਦਾ ਰਿਮਾਂਡ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 21 ਜੂਨ 2025 - ਸੁਲਤਾਨਪੁਰ ਲੋਧੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਹਰਗੁਰਦੇਵ ਸਿੰਘ ਡੀ.ਐਸ.ਪੀ. ਸਬ ਡਵੀਜਨ ਸੁਲਤਾਨਪੁਰ ਲੋਧੀ ਦੀ ਅਗਵਾਈ ਤੇ ਇੰਸਪੈਕਟਰ ਸੋਨਮਦੀਪ ਕੋਰ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਵਿਚ ਕਤਲ ਕੇਸ ਦੇ ਕੇਸ ਵਿਚ ਲੋੜੀਂਦੇ ਮੁਲਜਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਰਾਜ ਸਿੰਘ ਵਾਸੀ ਸਰਾਏ ਖਾਮ, ਥਾਣਾ ਸਦਰ ਨਕੋਦਰ (ਜਿਲਾ ਜਲੰਧਰ) ਨੂੰ ਐਸ.ਆਈ ਰਜਿੰਦਰ ਸਿੰਘ ਵੱਲੋ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ।ਜਿਸ ਕੋਲੋ ਇਕ ਪਿਸਟਲ ਵੀ ਬ੍ਰਾਂਮਦ ਕੀਤੇ ਜਾਣ ਦਾ ਸਮਾਚਾਰ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਮਿਤੀ 5 ਜੂਨ 2024 ਨੂੰ ਕੁਲਬੀਰ ਸਿੰਘ ਉਰਫ ਮਿੱਠੂ ਪੁਤਰ ਬਲਦੇਵ ਸਿੰਘ ਵਾਸੀ ਲਾਟੀਆਵਾਲ ,ਥਾਣਾ ਸੁਲਤਾਨਪੁਰ ਲੋਧੀ ਦੇ ਬਿਆਨਾ ਤੇ ਕਤਲ ਕੇਸ ਦਾ ਮੁਕਦਮਾ ਨੰਬਰ 107 ਦਰਜ ਕੀਤਾ ਗਿਆ ਸੀ। ਜਿਸ ਨੇ ਬਿਆਨ ਵਿੱਚ ਲਿਖਵਾਇਆ ਸੀ ਕਿ ਜਤਿੰਦਰ ਸਿੰਘ ਉਰਫ ਵਿੱਕੀ ਪੁਤਰ ਤੀਰਥ ਰਾਮ ਵਾਸੀ ਕੌਲਪੁਰ ,ਥਾਣਾ ਸਦਰ ਕਪੂਰਥਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਕੱਚੀ ਸਰਾ, ਸੰਦੀਪ ਸਿੰਘ ਉਰਫ ਸੀਪਾ ਪੁਤਰ ਰਾਮ ਚੰਦ ਵਾਸੀ ਕੌਲਪੁਰ ਵੱਲੋ ਸੇਵਾ ਸਿੰਘ ਉਰਫ ਬਿੱਲਾ ਪੁੱਤਰ ਪਾਲ ਸਿੰਘ ਵਾਸੀ ਲਾਟੀਆਵਾਲ ਦੇ ਵੱਖੀ ਵਿੱਚ ਗੋਲੀ ਮਾਰੀ ਸੀ। ਜਿਸਦੀ ਇਲਾਜ ਦੌਰਾਨ ਸੇਵਾ ਸਿੰਘ ਦੀ ਮੋਤ ਹੋ ਗਈ ਸੀ ।
ਉਨ੍ਹਾਂ ਦੱਸਿਆ ਕਿ ਜੋ ਦੋਰਾਨੇ ਤਫਤੀਸ ਮੁਕਦਮਾ ਹਜਾ ਦੇ ਦੋਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਰਾਜ ਸਿੰਘ ਵਾਸੀ ਸਰਾਏ ਖਾਮ, ਥਾਣਾ ਸਦਰ ਨਕੋਦਰ, ਜਿਲਾ ਜਲੰਧਰ ਨੂੰ ਕਾਬੂ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਲਸ ਰਿਮਾਂਡ ਹਾਸਲ ਕੀਤਾ ਗਿਆ । ਦੋਰਾਨੇ ਪੁਲਸ ਰਿਮਾਡ ਮੁਲਜਮ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਪਾਸੋ ਵਾਰਦਾਤ ਸਮੇ ਵਰਤਿਆ ਗਿਆ ਪਿਸਟਲ ਬਰਾਮਦ ਕੀਤਾ ਗਿਆ ਹੈ ਅਤੇ ਮੁਲਜਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ।