ਅੰਗਰੇਜ਼ੀ ਲੈਕਚਰਾਰਾਂ ਦਾ ਜ਼ਿਲਾ ਪੱਧਰੀ ਸੈਮੀਨਾਰ ਲਗਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 20 ਨਵੰਬਰ 2025
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸ੍ਰੀਮਤੀ ਅਨੀਤਾ ਸ਼ਰਮਾ ਜਿਲਾ ਸਿੱਖਿਆ ਅਫਸਰ ਅਤੇ ਸਰਦਾਰ ਲਖਬੀਰ ਸਿੰਘ ਉਪ ਜਿਲਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਤੇ ਸ੍ਰੀ ਵਰਿੰਦਰ ਬੰਗਾ ਜਿਲਾ ਰਿਸੋਰਸ ਕੋਆਰਡੀਨੇਟਰ ਦੀ ਸੁਯੋਗ ਅਗਵਾਈ ਹੇਠ ਸਕੂਲ ਆਫ ਐਮੀਨਸ ਨਵਾਂ ਸ਼ਹਿਰ ਵਿਖੇ ਅੰਗਰੇਜ਼ੀ ਲੈਕਚਰਾਰਾਂ ਦਾ ਇੱਕ ਰੋਜ਼ਾ ਸੈਮੀਨਾਰ ਲਗਾਇਆ ਗਿਆ । ਜਿਲ੍ਹਾ ਰਿਸੋਰਸ ਪਰਸਨ ਲੈਕਚਰਾਰ ਅਜੀਤ ਸਿੰਘ ਦੇਹਲ ,ਲੈਕਚਰਾਰ ਸੁਰਜੀਤ ਸਿੰਘ ,ਲੈਕਚਰਾਰ ਅੰਮ੍ਰਿਤ ਪਾਲ ਸਿੰਘ ਅਤੇ ਲੈਕਚਰਾਰ ਪ੍ਰੇਮਪਾਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਸੈਮੀਨਾਰ ਦੇ ਦੌਰਾਨ ਅੰਗਰੇਜੀ ਵਿਸ਼ੇ ਵਿੱਚ ਗੁਣਾਤਮਕ ਅਤੇ ਗਿਣਾਤਮਿਕ ਸੁਧਾਰ ਲਿਆ ਕੇ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਨੂੰ ਕਿਵੇਂ ਰੋਚਕ ਬਣਾਇਆ ਜਾ ਸਕਦਾ ਹੈ ਤੇ ਵਿਚਾਰ ਵਟਾਂਦਰਾ ਕੀਤਾ ਗਿਆ ।ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਲੈਕਚਰਾਰ ਅਜੀਤ ਸਿੰਘ ਦੇਹਲ ਅਤੇ ਲੈਕਚਰਾਰ ਸੁਰਜੀਤ ਸਿੰਘ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਭਾਸ਼ਾ ਵਿੱਚ ਮਹੱਤਵ, ਇਮੋਸ਼ਨਲ ਇੰਟੈਲੀਜੈਂਸ ਦਾ ਵਿਦਿਆਰਥੀਆਂ ਤੇ ਪ੍ਰਭਾਵ , ਰੀਡਿੰਗ ਪੈਰਾਗਰਾਫ ,ਫਿਗਰ ਆਫ ਸਪੀਚ ਅਤੇ ਵਿਭਾਗ ਵੱਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਵੱਖ ਵੱਖ ਅੰਗਰੇਜੀ ਨਾਲ ਸੰਬੰਧਿਤ ਪ੍ਰੋਜੈਕਟਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ।ਸਕੂਲ ਪ੍ਰਿੰਸੀਪਲ ਸਰਦਾਰ ਸਰਬਜੀਤ ਸਿੰਘ ਵੱਲੋਂ ਆਏ ਹੋਏ ਸਮੂਹ ਲੈਕਚਰਾਰ ਸਾਥੀਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਇਸ ਮੌਕੇ ਤੇ ਲੈਕਚਰਾਰ ਗੁਰਦੀਪ ਸਿੰਘ ,ਕਰਮਜੀਤ ਸਿੰਘ ,ਭੁਪਿੰਦਰ ਸਿੰਘ ,ਪਰਮਿੰਦਰ ਕੁਮਾਰ ,ਜੋਗਿੰਦਰ ਪਾਲ ,ਅਮਰਪ੍ਰੀਤ ਸਿੰਘ ,ਗੁਰਜੀਤ ਕੌਰ ,ਇੰਦਰਜੀਤ ਕੌਰ ,ਅਜੇ ਕੁਮਾਰ ,ਅਸ਼ਵਨੀ ਕੁਮਾਰ ,ਸਤਨਾਮ ਰਾਮ ,ਮਨਜੀਤ ਕੌਰ ,ਰਵੀਤਾ ਢਿੱਲੋਂ ,ਗੁਰਬਖਸ਼ੀਸ਼ ਕੌਰ ,ਅਮਨਦੀਪ ਆਲੂਵਾਲੀਆ ,ਸੁਖਜੀਤ ਕੌਰ ,ਜਸਵਿੰਦਰ ਕੌਰ ,ਜਤਿੰਦਰ ਕੁਮਾਰ ਜੋਸ਼ੀ ਸਮੇਤ ਸਮੂਹ ਅੰਗਰੇਜ਼ੀ ਲੈਕਚਰਾਰ ਹਾਜ਼ਰ ਸਨ।