ਬੇਕਰਸਫੀਲਡ ‘ਚ ਹਾਈਵੇਅ ਪਟਰੋਲ ਅਫੀਸਰ ਹਰਦੀਪ ਸਿੰਘ ਧਾਲੀਵਾਲ ਨੇ ਟਰੱਕਿੰਗ ਸਬੰਧੀ ਪੰਜਾਬੀਆਂ ਨੂੰ ਕੀਤਾ ਜਾਗਰੂਕ
ਗੁਰਿੰਦਰਜੀਤ ਨੀਟਾ ਮਾਛੀਕੇ
ਬੇਕਰਸਫੀਲਡ (ਕੈਲੀਫੋਰਨੀਆ)
ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਬੇਕਰਸਫੀਲਡ ਵਿਖੇ ਕਮਰਸ਼ੀਅਲ ਇੰਡਸਟਰੀ ਐਜੂਕੇਸ਼ਨ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ CHP officer Hardeep Dhaliwal ਵੱਲੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਨਵੇਂ ਨਿਯਮ, ਟ੍ਰਿਪ ‘ਤੇ ਜਾਣ ਤੋਂ ਪਹਿਲਾਂ ਜਾਂਚ, ਲੌਗਬੁੱਕ ਦੀਆਂ ਆਮ ਗਲਤੀਆਂ, ਸਾਜੋ ਸਮਾਨ, Common Violations, ਟਰੈਫਿਕ ਦੁਰਘਟਨਾ ਦੌਰਾਨ ਕੀ ਕਰਨਾ ਚਾਹੀਦਾ, ਜਾਂਚ ਜਾਂ ਰੋਕਣ ਸਮੇਂ ਜਾਣਕਾਰੀ ਕਿਵੇਂ ਪੇਸ਼ ਕਰਨੀ ਹੈ, ਇਸਦੇ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ।
ਇਸ ਸੈਮੀਨਾਰ ਦਾ ਮੰਤਵ ਜਾਗਰੂਕਤਾ ਅਤੇ ਸੰਭਾਵੀ ਹਾਦਸਿਆਂ ਤੋਂ ਬਚਾਅ ਕਰਨਾ ਸੀ, ਬੇਕਰਸਫੀਲਡ ਦੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਦਿੱਤਾ ।