ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਣਦੀਪ ਹੁੱਡਾ, ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 22 ਮਾਰਚ 2024 - ਪੂਰੇ ਦੇਸ਼ ਅਤੇ ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਹਨ ਜਿਨਾਂ ਵਿੱਚ ਕਈ ਅਦਾਕਾਰ ਅਤੇ ਕਈ ਇਸ ਤਰ੍ਹਾਂ ਦੇ ਵੀ ਡਿਪਲੋਮੈਟਿਕ ਹੁੰਦੇ ਹਨ ਜਿਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਦੇਸ਼ ਅਤੇ ਦੁਨੀਆਂ ਦੀ ਬਿਹਤਰੀ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਇਸੇ ਲੜੀ ਦੇ ਤਹਿਤ ਹੀ ਅੱਜ ਬਾਲੀਵੁੱਡ ਦੇ ਅਦਾਕਾਰ ਰਣਦੀਪ ਹੁੱਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹਨਾਂ ਤੋਂ ਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਵੱਲੋਂ ਗੁਰੂ ਦੇ ਚਰਨਾਂ ਵਿੱਚ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ਗਈ। ਹੁੱਡਾ ਨੇ ਕਿਹਾ ਕਿ ਉਹ ਪਹਿਲਾਂ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੇ ਸਨ ਤੇ ਉਹਨਾਂ ਨੂੰ ਹਮੇਸ਼ਾ ਹੀ ਇੱਥੇ ਪਹੁੰਚ ਕੇ ਅਨੰਦ ਪ੍ਰਾਪਤ ਹੁੰਦਾ ਹੈ।
ਬਾਲੀਵੁੱਡ ਦੇ ਅਦਾਕਾਰ ਅਤੇ ਪੰਜਾਬੀ ਇੰਡਸਟਰੀ ਦੇ ਅਦਾਕਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਮੇਸ਼ਾ ਹੀ ਆਪਣੀ ਫਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚਦੇ ਹਨ ਉਥੇ ਹੀ ਜਿੱਥੇ ਸਵੇਰੇ ਸਰਗੁਣ ਮਹਿਰਾ ਮਹਿਤਾ ਅਤੇ ਹੁਣ ਬਾਲੀਵੁੱਡ ਦੇ ਅਦਾਕਾਰ ਰਣਦੀਪ ਹੁੱਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਉੱਥੇ ਹੀ ਹੁੱਡਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਹਮੇਸ਼ਾ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਇੱਕ ਅਲੱਗ ਹੀ ਅਨੁਭਵ ਮਿਲਦਾ ਹੈ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਕਾਫੀ ਸਕੂਨ ਵੀ ਪ੍ਰਾਪਤ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਅਤੇ ਉਸਦੀ ਕਾਮਯਾਬੀ ਲਈ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਰਦਾਸ ਬੇਨਤੀ ਕੀਤੀ ਗਈ ਹੈ। ਅਤੇ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਫਿਲਮ ਖੂਬ ਤਰੱਕਿਆ ਕਰੇ ਉਥੇ ਹੀ ਉਹਨਾਂ ਵੱਲੋਂ ਆਪਣੇ ਫੈਨਸ ਦੇ ਨਾਲ ਫੋਟੋਆਂ ਵੀ ਖਿਚਵਾਈਆਂ ਗਈਆਂ।
ਇੱਥੇ ਦੱਸਣ ਯੋਗ ਹੈ ਕਿ ਰਣਦੀਪ ਹੁੱਡਾ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਉਹਨਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣੀ ਹਮਾਇਤ ਦਿੱਤੀ ਸੀ ਅਤੇ ਹੁੱਡਾ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਆਵਾਜ਼ ਚੁੱਕੀ ਗਈ ਹੈ। ਉੱਥੇ ਹੀ ਹੁਣ ਰਣਦੀਪ ਹੁੱਡਾ ਦੀ ਨਵੀਂ ਫਿਲਮ ਆਉਣ ਵਾਲੀ ਹੈ ਅਤੇ ਉਹਨਾਂ ਵੱਲੋਂ ਆਪਣੀ ਫਿਲਮ ਦੀ ਕਾਮਯਾਬੀ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਬੇਨਤੀ ਅਤੇ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਦੀ ਮੈਂ ਵੀ ਫਿਲਮ ਖੂਬ ਤਰੱਕੀਆਂ ਕਰੇ ਉਥੇ ਹੀ ਹੁਡਾ ਦੇ ਨਾਲ ਫੋਟੋ ਖਿਚਾਣ ਵਾਲਿਆਂ ਦਾ ਵੀ ਕਾਫੀ ਤਾਂਤਾ ਲੱਗਾ ਹੋਇਆ ਸੀ ਅਤੇ ਰਣਦੀਪ ਹੁੱਡਾ ਵੱਲੋਂ ਹਰ ਇੱਕ ਆਪਣੇ ਫੈਨ ਦੇ ਨਾਲ ਫੋਟੋਆਂ ਵੀ ਖਿਚਾਈ ਹੈਗੀਆਂ ਹਨ।