ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਤੇ ਤਕਨਾਲੋਜੀ, ਸੋਸ਼ਲ ਸਾਇੰਸ ਤੇ ਮੈਨੇਜਮੈਂਟ ਦੇ ਖੇਤਰ ’ਚ ਚੋਟੀ ਦੀਆਂ 250 ਯੂਨੀਵਰਸਿਟੀਆਂ ’ਚ ਹੋਈ ਸ਼ਾਮਲ
ਹਰਜਿੰਦਰ ਸਿੰਘ ਭੱਟੀ
- ਚੰਡੀਗੜ੍ਹ ਯੂਨੀਵਰਸਿਟੀ ਨੇ ਸੋਸ਼ਲ ਸਾਇੰਸ ਅਤੇ ਮੈਨੇਜ਼ਮੈਂਟ ’ਚ ਨਿੱਜੀ ਯੂਨੀਵਰਸਿਟੀਆਂ ’ਚ ਚੋਟੀ ਦਾ ਸਥਾਨ ਕੀਤਾ ਹਾਸਲ, ਇੰਜੀਨੀਅਰਿੰਗ ਤੇ ਤਕਨਾਲੋਜੀ ’ਚ ਦੇਸ਼ ਭਰ ’ਚ ਦੂਜਾ ਸਥਾਨ ਕੀਤਾ ਪ੍ਰਾਪਤ
- ਚੰਡੀਗੜ੍ਹ ਯੂਨੀਵਰਸਿਟੀ ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਬਿਜਨੇਸ ਮੈਨੇਜਮੈਂਟ, ਕੈਮੀਸਟਰੀ ਤੇ ਹੋਰ ਖੇਤਰਾਂ ’ਚ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ’ਚ ਰਹੀ ਮੋਹਰੀ
- ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਤੇ ਤਕਨਾਲੋਜੀ ’ਚ 101 ਸਥਾਨਾਂ ਦੀ ਵੱਡੀ ਪੁਲਾਂਘ ਮਾਰ ਕੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2025 ’ਚ 231ਵਾਂ ਸਥਾਨ ਕੀਤਾ ਹਾਸਲ
- ਸੋਸ਼ਲ ਸਾਇੰਸ ਤੇ ਮੈਨੇਜਮੈਂਟ ’ਚ ਸੀਯੂ ਨੇ 69 ਸਥਾਨਾਂ ਦੀ ਮਾਰੀ ਵੱਡੀ ਪੁਲਾਂਘ, ਦੁਨੀਆ ਭਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਹੋਈ ਸ਼ਾਮਲ
- ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਿਆਂ ਦੇ ਅਧਾਰ ’ਤੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2025 ’ਚ ਉੱਚ ਮਿਆਰੀ ਸਿੱਖਿਆ ਦੇ ਖੇਤਰ ’ਚ ਆਪਣਾ ਦਬਦਬਾ ਕੀਤਾ ਕਾਇਮ
- ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜ ਵਿਸ਼ਿਆਂ ’ਚ ਚੋਟੀ ਦੀ ਰੈਂਕਿੰਗ ਦੇ ਨਾਲ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼-2025 ’ਚ ਰਹੀ ਮੋਹਰੀ
ਚੰਡੀਗੜ੍ਹ/ਮੋਹਾਲੀ, 13 ਮਾਰਚ 2025 - ਬੁੱਧਵਾਰ ਨੂੰ ਕਿਊਐੱਸ (ਕੁਆਕਰੈਲੀ ਸਾਇੰਮਡ) ਵਰਲਡ ਵਿਸ਼ਾ ਰੈਂਕਿੰਗਜ਼-2025 ਵੱਲੋਂ ਆਪਣੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ।ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ-2025 ’ਚ ਇਸ ਵਾਰ ਵੀ ਦੇਸ਼ ਦੀ ਨੰਬਰ 1 ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਸ਼ਿਆਂ ਵਿਚ ਕੰਪਿਊਟਰ ਸਾਇੰਸ, ਮਕੈਨੀਕਲ ਇੰਜੀਨੀਅਰਿੰਗ, ਬਿਜਨਸ ਮੈਨੇਜਮੈਂਟ, ਇਲੈਕਟਿ੍ਰਕਲ ਇੰਜੀਨੀਅਰਿੰਗ ਤੇ ਕੈਮਿਸਟਰੀ ’ਚ ਚੋਟੀ ਦਾ ਸਥਾਨ ਹਾਸਲ ਕਰ ਕੇ ਆਪਣਾ ਦਬਦਬਾ ਕਾਇਮ ਕੀਤਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੇ ਜਿਥੇ ਕਿਊਐੱਸ ਪ੍ਰਾਈਵੇਟ ਇੰਡੀਆ ਵਿਸ਼ਾ ਰੈਂਕਿੰਗ ਦੇ ਵਿਚ ਸੋਸ਼ਲ ਸਾਇੰਸ ਐਂਡ ਮੈਨੇਜਮੈਂਟ ਵਿਚ 2025 ਦੀ ਕਿਊਐੱਸ ਪ੍ਰਾਈਵੇਟ ਇੰਡੀਆ ਵਿਸ਼ਾ ਰੈਂਕਿੰਗ ’ਚ 67.6 ਦੇ ਓਵਰਆਲ ਸਕੋਰ ਹਾਸਲ ਕਰ ਕੇ ਪਹਿਲਾਂ ਰੈਂਕ ਹਾਸਲ ਕੀਤਾ ਹੈ ਤੇ ਇਸ ਵਿਆਪਕ ਵਿਸ਼ੇ ਦੇ ਖੇਤਰ ਵਿਚ ਹੁਣ ਸੀਯੂ ਨੂੰ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2025 ’ਚ ਦੁਨੀਆ ਭਰ ਦੀਆਂ ਚੋਟੀ ਦੀਆਂ 250 ਯੂਨੀਵਰਸਿਟੀਆਂ ਵਿਚ ਸ਼ਾਮਲ ਕੀਤਾ ਹੈ। ਉਥੇ ਹੀ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਖੇਤਰ ਵਿਚ ਚੰਡੀਗੜ੍ਹ ਯਨੂੀਵਰਸਿਟੀ ਨੇ ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਦੂਜਾ ਤੇ ਵਿਸ਼ਵ ਵਿਚ 231ਵਾਂ ਰੈਂਕ ਹਾਸਲ ਕੀਤਾ ਹੈ।ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਦੇ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੰਪਿਊਟਰ ਸਾਇੰਸ ਤੇ ਮਕੈਨੀਕਲ ਇੰਜੀਨੀਅਰਿੰਗ ਪ੍ਰੋਗਰਾਮ ਵਿਚ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ।
CHANDIGARH UNIVERSITY QS WORLD UNIVERSITY RANKING 2025 BY SUBJECT |
SUBJECT |
SCORE 2025 |
2025 WORLD RANK |
2025 ASIA RANK |
2025 INDIA RANK |
2025 PRIVATE INDIA RANK |
Change in Rank |
SCORE 2024 |
2024 WORLD RANK |
2024 ASIA RANK |
2024 INDIA RANK |
2024 PRIVATE INDIA RANK |
Engineering & Technology |
68.3 |
231 |
75 |
11 |
2 |
101↑ |
63.6 |
332 |
101 |
11 |
2 |
Mechanical Engineering |
60.3 |
301-350 |
117 |
12 |
3 |
50↑ |
|
115 |
115 |
14 |
4 |
Electronics & Electrical Engineering |
55.5 |
401-450 |
154 |
13 |
4 |
80↑ |
|
501-530 |
|
16 |
4 |
Social Science & Management |
67.6 |
249 |
58 |
8 |
1 |
69↑ |
|
318 |
75 |
9 |
1 |
Business |
58 |
401-450 |
112 |
18 |
4 |
50↑ |
|
451-500 |
|
18 |
4 |
Chemistry |
51.7 |
551-600 |
178 |
27 |
9 |
Debut |
|
- |
- |
- |
- |
Computer Science Engineering |
57.6 |
301-350 |
92 |
13 |
3 |
|
|
251-300 |
72 |
10 |
2 |
ਇਸ ਤੋਂ ਇਲਾਵਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਸ਼ੇ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ 57.6 ਅੰਕਾਂ ਨਾਲ ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊਐੱਸ ਵਰਲਡ ਵਿਸ਼ਾ ਰੈਂਕਿੰਗ ਵਿਚ 301-350 ਦੇ ਵਿਚਕਾਰ ਰੈਂਕ ਹਾਸਲ ਕੀਤਾ ਹੈ। ਰੈਂਕਿੰਗ ਮਾਪਦੰਡ ਅਕਾਦਮਿਕ ਪ੍ਰਤੀਸ਼ਠਾ ’ਚ 44.3 ਅੰਕ, ਇੰਪਲਾਇਰ ਰੈਪੂਟੇਸ਼ਨ ਵਿਚ 67.0 ਅੰਕ, ਸਾਈਟੇਸ਼ਨ ਵਿਚ 73.3 ਅੰਕ, ਐੱਚ ਇੰਡੈਕਸ ’ਚ 60.8 ਅੰਕ ਪ੍ਰਾਪਤ ਕੀਤੇ ਹਨ।
ਮਕੈਨੀਕਲ ਇੰਜੀਨੀਅਰਿੰਗ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 60.3 ਓਵਰਆਲ ਸਕੋਰ ਦੇ ਨਾਲ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਵਿਸ਼ੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਮਾਪਦੰਡ ਅਕਾਦਮਿਕ ਪ੍ਰਤੀਸ਼ਠਾ ਵਿਚ 45.6 ਅੰਕ, ਇੰਪਲਾਇਰ ਰੈਪੂਟੇਸ਼ਨ ’ਚ 63.9 ਅੰਕ, ਸੀਟੇਸ਼ਨ ’ਚ 68.6 ਅੰਕ, ਐੱਚ ਇੰਡੈਕਸ ਵਿਚ 54.3 ਅੰਕ, ਇੰਡਸਟਰੀ ਰਿਸਰਚ ਨੈੱਟਵਰਕ 55.4 ਅੰਕ ਪ੍ਰਾਪਤ ਕਰ ਕੇ ਕਿਊਐੱਸ ਵਰਲਡ ਵਿਸ਼ਾ ਰੈਂਕਿੰਗ ਵਿਚ 401-450 ਦੇ ਦਾਇਰੇ ਵਿਚ ਰੈਂਕਿੰਗ ਹਾਸਲ ਕੀਤੀ ਹੈ।
ਇਲੈਕਟ੍ਰਾਨਿਕ ਅਤੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਸੀਯੂ ਨੇ 55.5 ਦੇ ਓਵਰਆਲ ਸਕੋਰ ਦੇ ਨਾਲ ਕਿਊਐੱਸ ਵਰਲਡ ਵਿਸ਼ਾ ਰੈਂਕਿੰਗ ਵਿਚ 401-450 ਰੈਂਕ ਇਸ ਵਿਸ਼ੇ ਵਿਚ ਹਾਸਲ ਕੀਤਾ ਹੈ।ਇਨ੍ਹਾਂ ਵਿਚ ਮਾਪਦੰਡ ਅਕਾਦਮਿਕ ਪ੍ਰਤੀਸ਼ਠਾ ਵਿਚ 45.6 ਅੰਕ, ਇੰਪਲਾਈਰ ਰੈਪੂਟੇਸ਼ਨ ਵਿਚ 63.9 ਅੰਕ, ਸਾਈਟੇਸ਼ਨ ਵਿਚ 68.6 ਅੰਕ, ਐੱਚ ਇੰਡੈਕਸ ਵਿਚ 54.3 ਅੰਕ ਤੇ ਆਈਆਰਐੱਨ ਵਿਚ 55.4 ਅੰਕ ਹਾਸਲ ਕੀਤੇ ਹਨ।
ਬਿਜ਼ਨਸ ਮੈਨੇਜਮੈਂਟ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਚੌਥਾ ਸਥਾਨ ਮਿਲਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ 58.0 ਦੇ ਕੁੱਲ ਸਕੋਰ ਨਾਲ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ ਵਿਚ 401-450 ਵਿਚਕਾਰ ਹੈ। ਸੀਯੂ ਨੇ ਮਾਪਦੰਡ ਅਕਾਦਮਿਕ ਪ੍ਰਤੀਸ਼ਠਾ ਵਿਚ 50.3 ਅੰਕ, ਇੰਪਲਾਈਰ ਰੈਪੂਟੇਸ਼ਨ ਵਿਚ 65.6 ਅੰਕ, ਸਾਈਟੇਸ਼ਨ ਵਿਚ 63.3 ਅੰਕ ਤੇ ਐੱਚ-ਇੰਡੈਕਸ ਵਿਚ 67.9 ਅੰਕ ਹਾਸਲ ਕੀਤੇ ਹਨ।
ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2025 ’ਚ ਕੈਮਿਸਟਰੀ ਵਿਸ਼ੇ ਨਾਲ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਨੂੰ ਇਸ ਵਿਸ਼ੇ ਵਿਚ ਦੇਸ਼ ਭਰ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚ 9ਵਾਂ ਰੈਂਕ ਮਿਲਿਆ ਹੈ।ਯੂਨੀਵਰਸਿਟੀ ਨੇ ਓਵਰਆਲ 51.7 ਦੇ ਸਕੋਰ ਨਾਲ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿਚ 551-600 ਦੇ ਦਾਇਰੇ ਵਿਚ ਰੈਂਕਿੰਗ ਹਾਸਲ ਕੀਤੀ ਹੈ। ਮਾਪਦੰਡਾਂ ਵਿਚ ਅਕਾਦਮਿਕ ਪ੍ਰਤੀਸ਼ਠਾ ਵਿਚ 54.0 ਅੰਕ, ਇੰਪਲਇਰ ਰੈਪੂਟੇਸ਼ਨ ਵਿਚ 70.0 ਅੰਕ, ਸਾਈਟੇਸ਼ਨ ਵਿਚ 51.6 ਅੰਕ ਅਤੇ ਐੱਚ ਇੰਡੈਕਸ ਵਿਚ 36.0 ਅੰਕ ਤੇ ਆਈਆਰਐੱਨ (ਇੰਡਸਟਰੀ ਰਿਸਰਚ ਨੈੱਟਵਰਕ) ਵਿਚ 29.4 ਅੰਕ ਹਾਸਲ ਕੀਤੇ ਹਨ।
ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਮਹੱਤਵਪੂਰਨ ਸੁਧਾਰ ਕੀਤਾ ਹੈ, ਇੰਜੀਨੀਅਰਿੰਗ ਤੇ ਤਕਨਾਲੋਜੀ ਲਈ ਇਸਦੀ ਰੈਂਕਿੰਗ 2023 ਵਿਚ 342 ਤੇ 2024 ਵਿਚ 332 ਤੋਂ ਵੱਧ ਕੇ 2025 ਵਿਚ 231 ਹੋ ਗਈ ਹੈ। ਇਸ ਦੇ ਨਾਲ ਹੀ ਸੋਸ਼ਲ ਸਾਇੰਸ ਤੇ ਮੈਨੇਜਮੈਂਟ ਦੇ ਵਿਚ ਵੀ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ, ਜੋ 2024 ਵਿਚ 318 ਤੋਂ ਵੱਧ ਕੇ 2025 ਵਿਚ 249 ਹੋ ਗਿਆ ਹੈ।ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼-2025 ਦੁਨੀਆਂ ਭਰ ਦੇ 148 ਸਥਾਨਾਂ ਵਿਚ 5200 ਵੱਧ ਅਕਾਦਮਿਕ ਅਦਾਰਿਆਂ ਖੋਜ ਆਉਟਪੁੱਟ ਤੇ ਵਿਆਪਕ ਵਿਸ਼ਲੇਸ਼ਣ ’ਤੇ ਅਧਾਰਤ ਹੈ।
ਇਸੇ ਤਰ੍ਹਾਂ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਵਿਚ ਕੀਤੇ ਬਿਹਤਰੀਨ ਸੁਧਾਰ ਦੇ ਨਾਲ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ ਵਿਚ 231ਵਾਂ ਰੈਂਕ ਹਾਸਲ ਕੀਤਾ ਹੈ। ਇੰਜੀਨੀਅਰਿੰਗ ਤੇ ਤਕਨਾਲੋਜੀ ਲਈ ਇਸਦੀ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ 2023 ਵਿਚ 342 ਤੇ 2024 ਵਿਚ 332 ਤੋਂ ਵੱਧ ਕੇ 2025 ਵਿਚ 231 ਹੋ ਗਈ ਹੈ। ਜ਼ੋਕਿ 100 ਰੈਕਿੰਗ ਦਾ ਸਭ ਤੋਂ ਵੱਡਾ ਸੁਧਾਰ ਹੈ। ਇਸ ਸੂਚੀ ਵਿਚ ਚੰਡੀਗੜ੍ਹ ਯੂਨੀਵਰਸਿਟੀ ਦਾ ਪੰਜ ਪ੍ਰਮੁੱਖ ਰੈਂਕਿੰਗ ਮਾਪਦੰਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਇਨ੍ਹਾਂ ਵਿਚ ਅਕਾਦਮਿਕ ਪ੍ਰਤੀਸ਼ਠਾ ਵਿਚ 62.6 ਅੰਕ ਹਾਸਲ ਕੀਤੇ ਹਨ, ਇੰਪਲਾਇਰ ਰੈਪੂਟੇਸ਼ਨ ਵਿਚ 82 ਅੰਕ ਹਾਸਲ ਕੀਤੇ ਹਨ, ਜੋ ਰੁਜ਼ਗਾਰਦਾਤਾ ਤੇ ਯੂਨੀਵਰਸਿਟੀ ਦੇ ਵਿਚ ਮਜ਼ਬੂਤ ਸਥਿਤੀ ਨੂੰ ਦਰਸਾਉਂਦਾ ਹੈ। ਸਾਈਟੇਸ਼ਨ ਵਿਚ 74 ਅੰਕਾਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਖੋਜ ਵਿਚ ਅਹਿਮ ਯੋਗਦਾਨ ਤੇ ਗੁਣਵਤਾ ਦੇ ਪ੍ਰਦਰਸ਼ਨ ਨੂੰ ਬਿਆਨ ਕਰਦਾ ਹੈ।ਇਸ ਤੋਂ ਇਲਾਵਾ ਐੱਚ-ਇੰਡੈਕਸ ਵਿਚ 56.4 ਅੰਕ ਹਾਸਲ ਕੀਤੇ ਹਨ, ਜੋ ਸੰਸਥਾਨ ਦੇ ਖੋਜਾਰਥੀ ਆਉਟਪੁੱਟ ਤੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ।
ਸੋਸ਼ਲ ਸਾਇੰਸਸ ਐਂਡ ਮੈਨੇਜਮੈਂਟ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 69 ਸਥਾਨਾਂ ਦੀ ਛਲਾਂਗ ਲੱਗਾ ਕੇ 249ਵਾਂ ਸਥਾਨ ਹਾਸਲ ਕੀਤਾ ਹੈ, ਜੋਕਿ ਪਿਛਲੇ ਸਾਲ 2024 ਵਿਚ 318 ਰੈਂਕ ਸੀ।ਇਸ ਵਿਚ ਅਕਾਦਮਿਕ ਪ੍ਰਤੀਸ਼ਠਾ ਵਿਚ 65 ਅੰਕ, ਇੰਪਲਾਇਰ ਰੈਪੂਟੇਸ਼ਨ ਵਿਚ 82.5 ਅੰਕ, ਸਾਈਟੇਸ਼ਨ ਵਿਚ 59.4 ਅੰਕ, ਐੱਚ ਇੰਡੈਕਸ 53.6 ਅੰਕ, ਇੰਟਰਨੈਸ਼ਨਲ ਰਿਸਰਚ ਨੈੱਟਵਰਕ (ਆਈਆਰਐੱਨ) ਵਿਚ 38.1 ਤੇ ਓਵਰਆਲ ਸਕੋਰ 67.6 ਇਨ੍ਹਾਂ ਵਿਚ ਹਾਸਲ ਕੀਤਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਕਿਊਐੱਸ ਵਰਲਡ ਸਬਜੈਕਟ ਰੈਂਕਿੰਗ ’ਚ ਪ੍ਰਦਰਸ਼ਨ ਦੀ ਸੰਸਦ ਮੈਂਬਰ ਰਾਜ ਸਭਾ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਜਿਥੇ ਸ਼ਲਾਘਾ ਕੀਤੀ ਉਥੇ ਹੀ ਕਿਹਾ ਕਿ ਪਿਛਲੇ 11 ਸਾਲਾਂ ’ਚ ਭਾਰਤੀ ਯੂਨੀਵਰਸਿਟੀਆਂ ਨੇ ਵਿਸ਼ਵ ਪੱਧਰੀ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ ਵਿਚ ਕੀਤੇ ਜਾ ਰਹੇ ਮਹੱਤਵਪੂਰਨ ਸੁਧਾਰਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਦਾਨ ਲਈ ਵੱਡਮੁੱਲਾ ਯੋਗਦਾਨ ਅਦਾ ਕਰ ਰਿਹਾ ਹੈ। ਪਰੰਤੂ 2014 ਤੋਂ 2025 ਵਿਚਕਾਰ ਕਿਊਐੱਸ ਵਰਲਡ ਵਿਸ਼ਾ ਰੈਂਕਿੰਗ ’ਚ ਸ਼ਾਮਲ ਹੋਣ ਵਾਲੀਆਂ ਭਾਰਤੀ ਯੂਨੀਵਰਸਿਟੀਆਂ ਵਿਚ ਰਿਕਾਰਡਤੋੜ ਵਾਧਾ ਹੋਇਆ ਹੈ, ਜੋ ਦੁਨੀਆ ਭਰ ’ਚ ਉੱਚ ਅਕਾਦਮਿਕ ਅਦਾਰਿਆਂ ਦੀ ਗੁਣਵੱਤਾ ਤੇ ਮੁਕਾਬਲੇਬਾਜ਼ੀ ਦਾ ਵਿਸ਼ਲੇਸ਼ਣ ਕਰਨ ਲਈ ਮਹੱਤਵਪੂਰਨ ਮਾਪਦੰਡ ਬਣ ਗਈ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਚੰਡੀਗਡ੍ਹ ਯੂਨੀਵਰਸਿਟੀ ਦੀ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ’ਚ ਵਿਸ਼ਿਆਂ ਅਨੁਸਾਰ 2024 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਆਪਣੀ ਸਥਾਪਨਾ ਦੇ ਸਿਰਫ਼ 12 ਸਾਲਾਂ ਦੇ ਅੰਦਰ, ਪੰਜ ਵਿਸ਼ਿਆਂ ਵਿੱਚ ਚੋਟੀ ਦੇ ਰੈਂਕ ਪ੍ਰਾਪਤ ਕਰਨ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਅਤੇ ਸੋਸ਼ਲ ਸਾਇੰਸ ਅਤੇ ਮੈਨੇਜਮੈਂਟ ਵਿੱਚ ਦੁਨੀਆ ਦੀਆਂ ਚੋਟੀ ਦੀਆਂ 250 ਯੂਨੀਵਰਸਿਟੀਆਂ ਵਿੱਚ ਸਥਾਨ ਪ੍ਰਾਪਤ ਕੀਤਾ ਹੈ।
ਨਵੀਨਤਮ ਕਿਊਐੱਸ ਵਰਲਡ ਸਬਜੈਕਟ ਰੈਂਕਿੰਗ ਸਪੱਸ਼ਟ ਹੈ ਕਿ ਅਸੀਂ ਪਿਛਲੇ ਸਾਲਾਂ ਦੇ ਮੁਕਾਬਲੇ ਲਗਪਗ ਸਾਰੇ ਖੇਤਰਾਂ ਵਿਚ ਸੁਧਾਰ ਕੀਤਾ ਹੈ। ਇਹ ਪ੍ਰਾਪਤੀ ਰੈਂਕਿੰਗ ਵਿਚ ਮਾਪੇ ਗਏ ਮਾਪਦੰਡਾਂ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਰੈਂਕਿੰਗ ਸਿਰਫ਼ ਸੰਖਿਆਵਾਂ ਬਾਰੇ ਨਹੀਂ ਹੁੰਦੀ ਹੈ ਉਹ ਸਾਡੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੇ ਸਮੂਹਿਕ ਯਤਨਾਂ ਨੂੰ ਵੀ ਦਰਸਾਉਂਦੀ ਹੈ।ਇਹ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਨਿਰੰਤਰ ਯਤਨਾਂ ਕਾਰਨ ਹੀ ਸੰਭਵ ਹੋ ਪਾਇਆ ਹੈ ਜੋ ਸਾਨੂੰ ਹਰ ਖੇਤਰ ਵਿਚ ਉੱਤਮ ਹੋਣ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਚੰਡੀਗੜ੍ਹ ਯੂਨੀਵਰਸਿਟੀ ਇਸ ਪ੍ਰਥਾ ਨੂੰ ਅੱਗੇ ਵਧਾਉਣ ਅਤੇ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਵਚਨਬੱਧ ਰਹੇਗੀ।
ਉਨ੍ਹਾਂ ਕਿਹਾ ਕਿ ਇਹ ਦੇਖਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫਿਰ ਪੰਜ ਵਿਸ਼ਿਆਂ ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸਥਾਨ ਪ੍ਰਾਪਤ ਕਰ ਕੇ ਭਾਰਤ ਦਾ ਮਾਣ ਵਧਾਇਆ ਹੈ। ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਰਹੀ ਹੈ ਅਤੇ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਇਹ ਸ਼ਾਨਦਾਰ ਪ੍ਰਾਪਤੀ ਸਿੱਖਿਆ ਵਿੱਚ ਉੱਤਮਤਾ, ਉੱਚ ਅਕਾਦਮਿਕ ਮਿਆਰਾਂ ਨੂੰ ਬਰਕਰਾਰ ਰੱਖਣ, ਗੁਣਵੱਤਾ ਵਾਲੀਆਂ ਪਲੇਸਮੈਂਟ ਪ੍ਰਦਾਨ ਕਰਨ, ਉਦਯੋਗ-ਕੇਂਦਿ੍ਰਤ ਖੋਜ ਕਰਨ ਅਤੇ ਵਿਦਿਆਰਥੀਆਂ ਲਈ ਇੱਕ ਲਚਕਦਾਰ ਸਿੱਖਣ ਵਾਤਾਵਰਣ ਬਣਾਉਣ ਪ੍ਰਤੀ ਸਾਡੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।