ਹੁਣ ਨੀਟ ਸਕੋਰ ਘੱਟ ਵਾਲੇ ਵਿਦਿਆਰਥੀ ਵੀ ਆਸਾਨੀ ਨਾਲ ਕਰ ਸਕਣਗੇ ਐਮ.ਬੀ.ਬੀ.ਐਸ ਦੀ ਪੜ੍ਹਾਈ - ਅਚਿੰਤ ਗੋਇਲ
- 'ਦਾ ਟਰੈਕਰਜ਼ ਐਜੂਕੇਸ਼ਨ ਐਂਡ ਓਵਰਸੀਜ਼' ਵਲੋਂ ਨਵੇਂ ਕੋਰਸ ਦੀ ਹੋਈ ਸ਼ੁਰੂਆਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 19 ਸਤੰਬਰ 2024 - ਇਲਾਕੇ ਦੇ ਨਾਮਵਰ ਅਤੇ ਜਾਣੀ ਪਛਾਣੀ ਸੰਸਥਾ 'ਦਾ ਟਰੈਕਰਜ਼ ਐਜੂਕੇਸ਼ਨ ਐਂਡ ਓਵਰਸੀਜ਼' ਦੇ ਐਮ.ਡੀ.ਸ੍ਰੀ ਅਚਿੰਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹੁਣ ਐਮ.ਬੀ.ਬੀ.ਐਸ. ਡਾਕਟਰ ਬਣਨ ਲਈ ਕੋਰਸ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਬੱਚਿਆਂ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਾ ਨੀਟ ਸਕੋਰ ਘੱਟ ਹੈ ਅਜਿਹੇ ਵਿਦਿਆਰਥੀ ਹੁਣ ਆਸਾਨੀ ਨਾਲ ਐਮ.ਬੀ.ਬੀ.ਐਸ. ਕਰ ਸਕਦੇ ਹਨ। ਉਪਰੋਕਤ ਜਾਣਕਾਰੀ ਦਿੰਦਿਆਂ 'ਦਾ ਟਰੈਕਰਜ਼ ਐਜੂਕੇਸ਼ਨ ਐਂਡ ਓਵਰਸੀਜ਼' ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਚਿੰਤ ਗੋਇਲ ਨੇ ਅੱਗੇ ਦੱਸਿਆ ਕਿ ਵਿਦਿਆਰਥੀ ਹੁਣ ਯੂਰਪ ਦੇਸ਼ ਜਿਵੇਂ ਕਿ ਜੌਰਜੀਆ ਜਾ ਕੇ ਬਹੁਤ ਹੀ ਘੱਟ ਖ਼ਰਚੇ 'ਤੇ ਐਮ.ਬੀ.ਬੀ.ਐਸ. ਕਰ ਸਕਦੇ ਹਨ ਤੇ ਇਥੇ ਕਲੀਨੀਕਲ ਪ੍ਰੈਕਟਿਸ ਵੀ ਹਸਪਤਾਲਾਂ ਵਿਚ ਕਰਵਾਈ ਜਾਂਦੀ ਹੈ,ਜਿਸ ਨਾਲ ਵਿਦਿਆਰਥੀ ਜਲਦੀ ਹੀ ਸਿੱਖ ਜਾਂਦੇ ਹਨ ਅਤੇ ਇੱਥੇ ਦੀ ਪੜ੍ਹਾਈ ਦੀ ਡਿਗਰੀ ਦੀ ਮਾਨਤਾ ਵਿਕਸਿਤ ਦੇਸ਼ਾਂ ਵਿਚ ਵੀ ਹੈ। ਉਹਨਾਂ ਦੱਸਿਆ ਕਿ ਐਮ.ਬੀ.ਬੀ.ਐਸ.ਦੀ ਪੜ੍ਹਾਈ ਦੇ ਨਾਲ ਐਫ. ਐਮ.ਜੀ.ਈ. ਯੂ./ਐਸ. ਐਮ.ਆਈ. ਐਲ.ਈ. ਦੇ ਟੈਸਟ ਦੀ ਤਿਆਰੀ ਵੀ ਮੁਫ਼ਤ ਕਰਵਾਈ ਜਾਂਦੀ ਹੈ, ਇਹ ਟੈਸਟ ਕਲੀਅਰ ਕਰਨ ਉਪਰੰਤ ਵਿਦਿਆਰਥੀ ਹਾਇਰ ਐਜੂਕੇਸ਼ਨ ਲਈ ਭਾਰਤ ਅਤੇ ਅਮਰੀਕਾ ਵਿਚ ਵੀ ਜਾ ਸਕਦੇ ਹਨ।