ਸੀਜੀਸੀ ਲਾਂਡਰਾਂ ਦੀ ਬਾਇਓਟੈਕਨਾਲੋਜੀ ਫੈਕਲਟੀ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਪੁਰਸਕਾਰ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 23 ਜੂਨ, 2024: ਬਾਇਓਟੈਕਨਾਲੋਜੀ ਵਿਭਾਗ, ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਤਿੰਨ ਫੈਕਲਟੀ ਮੈਂਬਰਾਂ ਨੇ ਹਾਲ ਹੀ ਵਿੱਚ ਕਾਠਮੰਡੂ (ਨੇਪਾਲ)ਵਿਖੇ ਕਰਵਾਈ ਸੱਤਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਇਸ ਮੌਕੇ ਡਾ. ਮਨਿੰਦਰ ਜੀਤ ਕੌਰ ਨੂੰ ਗਲੋਬਲ ਯੰਗ ਬਾਇਓਟੈਕਨਾਲੋਜਿਸਟ ਐਵਾਰਡ, ਡਾ. ਸ਼ਵੇਤਾ ਨੂੰ ਗਲੋਬਲ ਯੰਗ ਮਾਈਕ੍ਰੋਬਾਇਓਲੋਜਿਸਟ ਐਵਾਰਡ ਅਤੇ ਡਾ. ਰੰਜੂ ਨੂੰ ਗਲੋਬਲ ਯੰਗ ਐਨਵਾਇਰਨਮੈਂਟਲਿਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕਾਨਫਰੰਸ ਦਾ ਮੁੱਖ ਵਿਸ਼ਾ (ਗਲੋਬਲ ਐਪਰੋਚੀਜ਼ ਇਨ ਐਗਰੀਕਲਚਰ, ਬਾਇਓਲੋਜੀਕਲ, ਇਨਵਾਇਅਰਮੈਂਟ ਐਂਡ ਲਾਈਫ ਸਾਇੰਸਸ ਫਾਰ ਸਸਟੈਨੇਬਲ ਫਿਊਚਰ 2024) ਰਿਹਾ।
ਜ਼ਿਕਰਯੋਗ ਹੈ ਕਿ ਬੇਮਿਸਾਲ ਸਿੱਖਿਅਕ ਹੋਣ ਦੇ ਨਾਲ ਨਾਲ, ਇਹ ਫੈਕਲਟੀ ਮੈਂਬਰ ਸਮਰਪਿਤ ਖੋਜਕਰਤਾ ਅਤੇ ਨਵੀਨਤਾਕਾਰੀ (ਇਨੋਵੇਟਰ) ਵੀ ਹਨ, ਜਿਨ੍ਹਾਂ ਨੇ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਬਹੁਤ ਸਾਰੇ ਪੇਪਰ ਪ੍ਰਕਾਸ਼ਿਤ ਕੀਤੇ ਹਨ। ਜਾਣਕਾਰੀ ਅਨੁਸਾਰ ਡਾ.ਰੰਜੂ ਵੱਲੋਂ 27 ਪੇਪਰ, ਡਾ.ਮਨਿੰਦਰਜੀਤ ਕੌਰ ਨੇ ਟੈਕਸਟਾਈਲ ਉਦਯੋਗ ਵਿੱਚ ਲੈਕਸਸ ਵੱਲੋਂ ਪ੍ਰਕਿਿਰਆ ਵਿਕਾਸ (ਪੋ੍ਰਸੈਸ ਡਿਵਲਪਮੈਂਟ ਬਾਏ ਲੈਕਸਸ) ਵਿਸ਼ੇ ਤੇ ਪੇਟੈਂਟ ਦਰਜ ਕਰਨ ਤੋਂ ਇਲਾਵਾ 15 ਪੇਪਰ ਪ੍ਰਕਾਸ਼ਿਤ ਕੀਤੇ ਗਏ ਹਨ।
ਇਸ ਦੌਰਾਨ ਡਾ.ਪਾਲਕੀ ਸਾਹਿਬ ਕੌਰ, ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦੇ ਹਾਂ ਅਤੇ ਉਨ੍ਹਾਂ ਦੀ ਲਗਾਤਾਰ ਸਫਲਤਾ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਦੀਆਂ ਇਹ ਪ੍ਰਾਪਤੀਆਂ ਅਧਿਆਪਨ ਅਤੇ ਖੋਜ ਦੋਵਾਂ ਖੇਤਰਾਂ ਵਿੱਚ ਉੱਤਮਤਾ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਅਤੇ ਅਸੀਂ ਉਨ੍ਹਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕਰਦੇ ਹਾਂ।ਇਹ ਸੀਜੀਸੀ ਲਾਂਡਰਾਂ ਦੇ ਆਪਣੇ ਫੈਕਲਟੀ ਮੈਂਬਰਾਂ ਨੂੰ ਖੋਜ, ਨਵੀਨਤਾ ਅਤੇ ਸਵੈ-ਵਿਕਾਸ ਦੇ ਮੌਕਿਆਂ ਰਾਹੀਂ ਨਿੱਜੀ ਤੌਰ 'ਤੇ ਅਤੇ ਪੇਸ਼ੇਵਰ ਤੌਰ 'ਤੇ ਉੱਤਮਤਾ ਪ੍ਰਾਪਤ ਕਰਨ ਲਈ ਪ੍ਰਦਾਨ ਕੀਤੀ ਸਹਾਇਤਾ ਦਾ ਵੀ ਪ੍ਰਮਾਣ ਹੈ।