ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਇਨਾਮ ਵੰਡ ਸਮਾਰੋਹ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ , 3 ਮਈ,2024 - ਸਰਕਾਰੀ ਕਾਲਜ ਮਹੈਣ, ਸੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਬੀ.ਏ ਭਾਗ ਪਹਿਲਾ ਅਤੇ ਤੀਜਾ ਲਈ ਇਨਾਮ ਵੰਡ ਸਮਾਰੋਹ ਦਾ ਆਯੋਯਨ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਾਸ ਬੀ. ਏ ਭਾਗ ਪਹਿਲਾ ਦੇ 12 ਵਿਦਿਆਰਥੀਆਂ ਵਿਚੋਂ ਅਮਨਦੀਪ ਸਿੰਘ ਅਤੇ ਬੀ .ਏ ਭਾਗ ਤੀਜਾ ਦੇ 20 ਵਿਦਿਆਰਥੀਆਂ ਵਿੱਚੋਂ ਸ਼ਿਰਫ ਗੀਆਂ ਅਤੇ ਪ੍ਰਿਆ 100 ਫੀਸਦੀ ਹਾਜਰੀ ਅਵਾਰਡ ਪ੍ਰਾਪਤ ਹੋਇਆ । ਇਸ ਮੌਕੇ ਬੀ. ਏ ਭਾਗ ਦੂਜਾ ਦੀ ਕੰਚਨ ਅਤੇ ਬੀ.ਏ ਭਾਗ ਤੀਜਾ ਦੀ ਸਨੇਹਾ ਅਤੇ ਕ੍ਰਿਸਮਾ ਸ਼ਰਮਾ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਪ੍ਰਚਾਰ ਕਰਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ: ਵਿਪਨ ਕੁਮਾਰ ਨੇ ਸੌ ਫੀਸ਼ਦੀ ਹਾਜਰੀ ਅਵਾਰਡ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਪੜਾਈ ਪ੍ਰਤੀ ਅਥਾਹ ਲਗਨ , ਮੇਹਨਤ , ਚੰਗੀ ਸਿਹਤ , ਪ੍ਰਬੰਧ ਵਿਗਿਆਨ ਅਤੇ ਉਹਨਾਂ ਦੇ ਨਸ਼ਿਆ ਵਿਰੁੱਧ ਦ੍ਰਿੜ ਸੰਕਲਪ ਦੀ ਪ੍ਰਸੰਸਾ ਕੀਤੀ। ਇਸ ਮੌਕੇ ਡਾ: ਦਿਲਰਾਜ ਕੌਰ ਨੇ ਕਿਹਾ ਕਿ ਸੌ ਫੀਸਦੀ ਲੈਕਚਰ ਐਟੈਂਡ ਕਰਨ ਵਾਲੇ ਵਿਦਿਆਰਥੀ ਸਮੁੱਚੇ ਪਾਠਕ੍ਰਮ ਨੂੰ ਸਹੀ ਢੰਗ ਨਾਲ ਪੜਨ ਅਤੇ ਸਮਝਣ ਵਿਚ ਸਫਲ ਹੋ ਜਾਂਦੇ ਹਨ। ਇਸ ਤਰ੍ਹਾਂ ਉਹਨਾਂ ਦੀ ਪੜਾਈ ਉੱਤਮ ਦਰਜੇ ਦੀ ਹੁੰਦੀ ਹੈ ਅਤੇ ਅੰਤ ਵਿੱਚ ਸੌ ਫੀਸਦੀ ਹਾਜਰੀ ਅਵਾਰਡ ਪ੍ਰਾਪਤ ਕਰਕੇ ਉਹਨਾਂ ਨੂੰ ਜਿੱਥੇ ਮਾਣ ਮਹਿਸੂਸ ਹੁੰਦਾ ਹੈ, ਉੱਥੇ ਹੀ ਉਹਨਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉਹ ਵਿਦਿਆਰਥੀ ਹੀ ਪ੍ਰੀਖਿਆਵਾਂ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ।
ਇਸ ਮੌਕੇ ਪ੍ਰੋ: ਬੋਬੀ ਨੇ ਕਿਹਾ ਕਿ ਸੋ ਫੀਸ਼ਦੀ ਹਾਜਰੀ ਅਵਾਰਡ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੂਜੇ ਵਿਦਿਆਰਥੀਆਂ ਲਈ ਆਦਰਸ ਹਨ। ਉਹਨਾਂ ਦੀ ਇਸ ਮੇਹਨਤ ਲਈ ਜਿੱਥੇ ਉਹ ਆਪ ਵਧਾਈ ਦੇ ਪਾਤਰ ਹਨ , ਉੱਥੇ ਹੀ ਉਹਨਾਂ ਦੇ ਮਾਤਾ ਪਿਤਾ ਤੇ ਸਾਰਾ ਪਰਿਵਾਰ ਵੀ ਵਧਾਈ ਦਾ ਪਾਤਰ ਹੈ। ਅੱਜ ਦੇ ਸਮੇਂ ਉੱਚ ਸਿੱਖਿਆ ਦੇ ਖੇਤਰ ਵਿਚ ਨੌਜਵਾਨ ਵਿਦਿਆਰਥੀਆਂ ਦੀ ਸੋ ਫੀਸਦੀ ਸਹਿਭਾਗਤਾ ਇੱਕ ਮੌਲਿਕ ਲੋੜ ਹੈ। ਪ੍ਰੋਗਰਾਮ ਦੇ ਅੰਤ ਵਿਚ ਸਟਾਫ਼ ਮੈਂਬਰਾਂ ਦੁਆਰਾ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਕਾਲਜ ਮਹੈਣ ਸੈਸ਼ਨ 2021-22 ਵਿਚ ਸਥਾਪਿਤ ਹੋਇਆ ਨਵਾਂ ਕਾਲਜ ਹੈ ਅਤੇ ਇਸ ਕਾਲਜ ਦੇ ਬੀ.ਏ ਭਾਗ ਤੀਜਾ ਦੇ 20 ਵਿਦਿਆਰਥੀ ਅੰਤਿਮ ਸਮੈਸਟਰ ਦੇ ਪੇਪਰ ਦੇਣ ਤੋਂ ਬਾਅਦ ਡਿਗਰੀ ਪ੍ਰਾਪਤ ਕਰਨ ਜਾ ਰਹੇ ਹਨ । ਇਸ ਮੌਕੇ ਸਮੁੱਚੇ ਸਟਾਫ਼ ਦੁਆਰਾ ਵਿਦਿਆਰਥੀਆਂਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦੀ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।