ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਿਆਲਾ ਅੱਠਵੀਂ ,ਦਸਵੀਂ ਅਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 03 ਮਈ 2024 - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਠਵੀਂ ਅਤੇ ਬਾਰੂਵੀ ਦੇ ਐਲਾਨੇ ਗਏ ਨਤੀਜਿਆ ਤਹਿਤ ਸ.ਸ.ਸ.ਸ.ਹਿਆਲਾ ਦਾ ਨਤੀਜ਼ਾ ਸ਼ਾਨਦਾਰ ਰਿਹਾ । ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਸ਼ਿਵਾਨੀ ਸੇਤੀਆ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100% ਆਇਆ । ਅੱਠਵੀ ਜਮਾਤ ਵਿੱਚੋਂ ਸਵਾਤੀ ਨੇ 94% ਅੰਕ ਪ੍ਰਾਪਤ ਕਰਕੇ ਪਹਿਲਾ, ਦੀਪਿਕਾ ਅਤੇ ਵਿਨੋਦ ਨੇ 90% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਰਣਜੀਤ ਨੇ 89% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾ ਬਾਰਵੀ ਜਮਾਤ ਵਿਚੋਂ ਮਨਜੋਤ ਕੌਰ ਨੇ 89% ਅੰਕ ਪ੍ਰਾਪਤ ਕਰਕੇ ਪਹਿਲਾ, ਰਾਜਵਿੰਦਰ ਕੌਰ ਨੇ 85% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੰਦੀਪ ਕੁਮਾਰ ਨੇ 81% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰਸੀਪਲ ਮੈਡਮ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਚੰਗੇਰੇ ਭਵਿਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਸਕੂਲ ਸਟਾਫ ਸੁਮਨ ਬਾਲਾ, ਵੀਟਾ ਅਗਰਵਾਲ, ਸਰਬਜੀਤ ਸਿੰਘ, ਦੀਪਕ ਜੋਸ਼ੀ, ਸੀਮਾਂ ਓਹਰੀ, ਬਲਬੀਰ ਰਾਹੀ, ਡਾ ਕੇਵਲ ਰਾਮ, ਨਰੇਸ਼ ਪਾਲ, ਹਰਦੀਪ ਕੁਮਾਰ, ਅਨੁਰਾਧਾ, ਬਲਵਿੰਦਰ ਕੁਮਾਰ, ਰਮਨਜੀਤ ਕੁਮਾਰੀ, ਸੁਨੀਤਾ ਰਾਣੀ, ਬਿਕਰਮਜੀਤ ਸਿੰਘ, ਚੰਦਨ ਸ਼ਰਮਾਂ, ਮੀਨੂੰ ਭਾਰਦਵਾਜ਼, ਦਵਿੰਦਰ ਸਿੰਘ, ਦਲਵਿੰਦਰ ਸਿੰਘ, ਜਸਪ੍ਰੀਤ ਕੌਰ, ਨਰੇਸ਼ ਕੁਮਾਰ, ਨਰੇਸ਼ ਕੁਮਾਰ ਹਾਜ਼ਰ ਸਨ।