ਆਈ.ਕੇ.ਜੀ.ਪੀ.ਟੀ.ਯੂ ਦੀ ਫੈਕਲਟੀ ਡਾ. ਹਰਮੀਨ ਸੋਚ ਤੇ ਸਕਾਲਰ ਵਿਦਿਆਰਥਣ ਉਪਾਸਨਾ ਸੇਠ ਦਾ ਖੋਜ ਪੱਤਰ ਏ.ਬੀ.ਡੀ.ਸੀ. ਏ ਸ਼੍ਰੇਣੀ ਜਰਨਲ ਵਿਚ ਪ੍ਰਕਾਸ਼ਿਤ
- ਅਕਾਦਮਿਕ ਖੇਤਰ ਵਿਚ ਹਾਸਿਲ ਕੀਤੀ ਗਈ ਵੱਡੀ ਉਪਲਬਧੀ, ਉਪ-ਕੁਲਪਤੀ ਵੱਲੋਂ ਫੈਕਲਟੀ ਅਤੇ ਵਿਦਿਆਰਥਣ ਦਾ ਸਨਮਾਨ
ਜਲੰਧਰ / ਕਪੂਰਥਲਾ, 3 ਮਈ 2024 - ਆਈ.ਕੇ.ਗੁਜਰਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਲਈ ਮਾਣ ਵਾਲੀ ਗੱਲ ਹੈ ਉਸਦੀ ਸੀਨੀਅਰ ਫੈਕਲਟੀ ਪ੍ਰੋ (ਡਾ.) ਹਰਮੀਨ ਸੋਚ ਅਤੇ ਉਹਨਾਂ ਦੀ ਰਿਸਰਚ ਸਕਾਲਰ ਵਿਦਿਆਰਥਨ ਉਪਾਸਨਾ ਸੇਠ ਦਾ ਖੋਜ ਪੇਪਰ ਅੰਤਰ ਰਾਸ਼ਟਰੀ ਪੱਧਰ ਦੇ ਨਾਮੀ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ! ਜਰਨਲ ਦਾ ਨਾਮ "ਪ੍ਰੋਡਕਟ ਐਂਡ ਬ੍ਰਾਂਡ ਮੈਨਜਮੈਂਟ ਹੈ, ਜੋ ਕਿ ਐਮਰਾਲਡ ਪਬਲਿਸ਼ਿੰਗ ਹੇਠ ਪ੍ਰਕਾਸ਼ਿਤ ਹੋਇਆ ਹੈ! ਇਹ ਜਰਨਲ ਸਕੋਪਸ-ਇੰਡੈਕਸਡ ਜਰਨਲਾਂ ਦੇ ਸਿਖਰਲੇ 12% ਕੈਟੇਗਰੀ ਵਿੱਚੋਂ ਇੱਕ ਹੈ। ਇਹ ਪ੍ਰਬੰਧਨ ਅਧਿਐਨ (ਮੈਨੇਜਮੈਂਟ ਸਟੱਡੀ) ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਹੈ!
ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਉਪ-ਕੁਲਪਤੀ) ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਇਸ ਪ੍ਰਾਪਤੀ ਲਈ ਫੈਕਲਟੀ ਡਾ. ਹਰਮੀਨ ਸੋਚ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ। ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਨੇ ਇਸ ਨੂੰ ਯੂਨੀਵਰਸਿਟੀ ਅਕਾਦਮਿਕਤਾ ਲਈ ਮੀਲ ਦਾ ਪੱਥਰ ਮੰਨਿਆ ਹੈ। ਡੀਨ ਅਕਾਦਮਿਕ ਪ੍ਰੋ.(ਡਾ.) ਵਿਕਾਸ ਚਾਵਲਾ, ਡੀਨ ਆਰ ਐਂਡ ਡੀ ਡਾ. ਹਿਤੇਸ਼ ਸ਼ਰਮਾ ਨੇ ਡਾ.ਹਰਮੀਨ ਅਤੇ ਉਸਦੀ ਟੀਮ ਦੇ ਖੋਜ ਕਾਰਜ ਦੀ ਸ਼ਲਾਘਾ ਕੀਤੀ ਹੈ।
ਡਾ. ਹਰਮੀਨ ਸੋਚ, ਡਿਪਾਰਟਮੈਂਟ ਆਫ਼ ਮੈਨੇਜਮੈਂਟ ਸਟੱਡੀਜ਼ ਮੇਨ ਕੈਂਪਸ ਵਿਖੇ ਮਾਰਕੀਟਿੰਗ ਦੀ ਪ੍ਰੋਫੈਸਰ ਹੈ! ਉਹਨਾਂ ਆਪਣੀ ਪੀ.ਐਚ.ਡੀ ਸਕਾਲਰ ਉਪਾਸਨਾ ਸੇਠ ਨਾਲ ਮਿਲਕੇ ਇਸ ਖੋਜ ਤੇ ਸੋਧ ਕਾਰਜ ਵਿਚ ਪੇਪਰ ਲਿਖਣ ਦਾ ਕੰਮ ਕੀਤਾ ਤੇ ਉਸਨੂੰ ਪ੍ਰਕਾਸ਼ਿਤ ਕਰਵਾਇਆ! ਖੋਜ ਪੱਤਰ ਦਾ ਸਿਰਲੇਖ “ਬ੍ਰਾਂਡ ਮੁਆਫ਼ੀ ਤੋਂ ਪਰੇ ਦਾ ਮੁਕਾਬਲਾ ਕਰਨ ਦੀ ਵਿਧੀ: ਔਨਲਾਈਨ ਸ਼ੌਪਰਸ ਵਿੱਚ ਵਿਅਕਤੀਗਤ ਸ਼ਖਸੀਅਤ ਦੇ ਗੁਣ ਮਾਇਨੇ ਰੱਖਦੇ ਹਨ?” ਵਿਸ਼ੇ ਨਾਲ ਜੁੜਿਆ ਸੀ। ਜਰਨਲ ਆਫ਼ ਪ੍ਰੋਡਕਟ ਅਤੇ ਬ੍ਰਾਂਡ ਪ੍ਰਬੰਧਨ ਵਿੱਚ, ਐਮਰਾਲਡ ਪਬਲਿਸ਼ਿੰਗ ਦਾ ਸਕੋਪਸ ਸਾਈਟ ਸਕੋਰ 2022 ਦਾ 8.9 ਹੈ ਅਤੇ ਉਹ ਸਕੋਪਸ ਦੇ ਵਿਚ ਸਿਖਰਲੇ 12% ਸੂਚੀਬੱਧ ਜਰਨੈਲ ਵਿਚ ਸ਼ਾਮਿਲ ਹੈ! 5.6 ਪ੍ਰਭਾਵ ਫੈਕਟਰ 2022 (ਕੀਉ 2) ਵੀ ਇੱਕ ਏ.ਬੀ.ਡੀ.ਸੀ. ਵਿਚ ਏ ਸ਼੍ਰੇਣੀ 2019 ਰੇਟਿੰਗ ਵਿਚ ਸ਼ਾਮਿਲ ਹੈ ਤੇ 1.69 2023 ਸਕੋਰ, ਇਸ ਜਰਨਲ ਨੂੰ 10.2% ਦੀ ਸਵੀਕ੍ਰਿਤੀ ਦਰ ਵਿਚ ਵੀ ਸ਼ਾਮਿਲ ਕਰਦਾ ਹੈ।
ਜਿਕਰਯੋਗ ਹੈ ਕਿ ਆਈ.ਕੇ.ਜੀ ਪੀ.ਟੀ.ਯੂ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੀ ਸਥਾਪਨਾ ਸਾਲ 2012 ਵਿੱਚ ਕੀਤੀ ਗਈ ਸੀ ਅਤੇ ਮੁਖ ਕੈਂਪਸ ਵਿੱਚ ਇਹ ਵਿਭਾਗ ਸਫਲਤਾਪੂਰਵਕ ਬੀ.ਬੀ.ਏ ਅਤੇ ਐਮ.ਬੀ.ਏ ਕੋਰਸ ਚਲਾ ਰਿਹਾ ਹੈ। ਵਿਭਾਗ ਵਿੱਚ ਲਗਭਗ 25 ਪੀ.ਐਚ.ਡੀ ਵਿਦਿਆਰਥੀ ਹਨ ਜੋ ਕਿ ਮਾਰਕੀਟਿੰਗ, ਵਿੱਤ ਅਤੇ ਮਨੁੱਖੀ ਸਰੋਤਾਂ ਦੇ ਖੇਤਰਾਂ ਵਿੱਚ ਖੋਜ 'ਤੇ ਕੰਮ ਕਰ ਰਹੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅੰਤਰ ਰਾਸ਼ਟਰੀ ਪੱਧਰ ਦੇ ਵੱਡੇ ਜਰਨਲ ਵਿੱਚ ਖੋਜ ਪ੍ਰਕਾਸ਼ਿਤ ਹੋਣ ਲਈ ਯੂਨੀਵਰਸਿਟੀ ਦੇ ਫੈਕਲਟੀ ਅਤੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।